ਸੁਲਤਾਨਪੁਰ ਲੋਧੀ/ਪੰਜਾਬ ਪੋਸਟ
ਹੁਣ ਤੱਕ ਪੰਜਾਬ ਅੰਦਰ ਨਸ਼ਾ ਛੁਡਾਊ ਕੇਂਦਰ ਚੱਲ ਰਹੇ ਸਨ ਪਰ ਹੁਣ ਇੱਕ ਨਵੀਂ ਕਵਾਇਦ ਕਰਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿੱਚੋਂ ਖਤਮ ਕਰਨ ਲਈ ਇੱਕ ਨਵੇਂ ਉਪਰਾਲੇ ਤਹਿਤ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਡੱਲਾ ਵਿਖੇ ਸੂਬੇ ਦਾ ਪਹਿਲਾ ਆਪਣੀ ਕਿਸਮ ਦਾ ‘ਨਸ਼ਾ ਭਜਾਉ ਕੇਂਦਰ’ ਖੋਲਿਆ ਹੈ। ਦੱਸਣਯੋਗ ਹੈ ਕਿ ਇਹ ਨਸ਼ਾ ਭਜਾਉ ਕੇਂਦਰ ਨੂੰ ਖੇਡ ਮੈਦਾਨ ਦਾ ਰੂਪ ਦਿੱਤਾ ਗਿਆ ਹੈ । ਪਿੰਡ ਡੱਲਾ ਵਿਖੇ ਮੰਡੀ ਦੇ ਸੈਡ ਦੇ ਨੀਚੇ ਡੇਢ ਕਰੋੜ ਰੁਪਏ ਦੀ ਲਾਗਤ ਦੇ ਨਾਲ ਖੇਡ ਮੈਦਾਨ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਅੱਜ ਬਾਸਕਟਬਾਲ ਅਤੇ ਟੈਨਿਸ ਦੇ ਮੁਕਾਬਲੇ ਕਰਵਾਏ ਗਏ ਅਤੇ ਅੱਗੇ ਇਹ ਉਪਰਾਲੇ ਲਗਾਤਾਰ ਚੱਲਦੇ ਰਹਿਣਗੇ। ਇਸ ਮੌਕੇ ਪਹਿਲੇ ਨਸ਼ਾ ਭੁਜਾਉ ਕੇਂਦਰ ਦਾ ਉਦਘਾਟਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋ ਕੀਤਾ ਗਿਆ। ਉਨਾਂ ਨੇ ਕਿਹਾ ਕਿ ਇਸ ਨਾਲ ਸਾਡੀ ਮੰਡੀ ਵੀ ਸੁਚਾਰੂ ਢੰਗ ਨਾਲ ਚੱਲੇਗੀ ਅਤੇ ਇਹ ਖੇਡ ਮੈਦਾਨ ਵੀ ਨੌਜਵਾਨਾਂ ਦੇ ਕੰਮ ਆਵੇਗਾ ਅਤੇ ਇਸ ਨਾਲ ਦੂਹਰਾ ਫਾਇਦਾ ਹੋਵੇਗਾ।
ਪੰਜਾਬ ਸਰਕਾਰ ਨੇ ਖੋਲ੍ਹਿਆ ਸੂਬੇ ਦਾ ਪਹਿਲਾ ‘ਨਸ਼ਾ ਭਜਾਉ ਕੇਂਦਰ’

Published: