16.6 C
New York

ਲਖਨਊ ਨੂੰ 8 ਵਿਕਟਾਂ ਨਾਲ ਹਰਾ ਕੇ ਪੰਜਾਬ ਨੇ ਆਈ.ਪੀ.ਐਲ ‘ਚ ਜਿੱਤਿਆ ਦੂਜਾ ਮੈਚ

Published:

Rate this post

ਲਖਨਊ/ਪੰਜਾਬ ਪੋਸਟ

ਆਈ.ਪੀ.ਐਲ. ਮੈਚ ’ਚ ਆਪਣੀ ਵਧੀਆ ਸ਼ੁਰੂਆਤ ਨੂੰ ਜਾਰੀ ਰੱਖਦੇ ਹੋਏ ਪੰਜਾਬ ਕਿੰਗਜ਼ ਦੀ ਟੀਮ ਨੇ ਅਪਣਾ ਲਗਾਤਾਰ ਦੂਜਾ ਮੈਚ ਜਿੱਤ ਲਿਆ ਹੈ। ਲਖਨਊ ਸੁਪਰ ਜਾਇੰਟਸ ਖਿਲਾਫ਼ ਲਖਨਊ ਦੇ ਇਕਾਨਾ ਸਟੇਡੀਅਮ ’ਚ ਖੇਡਦਿਆਂ ਮਿਲੇ ਟੀਚੇ ਨੂੰ ਪੰਜਾਬ ਨੇ ਆਸਾਨੀ ਨਾਲ 16.2 ਓਵਰਾਂ ’ਚ ਹੀ ਸਿਰਫ਼ ਦੋ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਟੀਮ ਲਈ ਪ੍ਰਭਸਿਮਰਨ ਸਿੰਘ ਨੇ ਸਭ ਤੋਂ ਜ਼ਿਆਦਾ 69 ਦੌੜਾਂ ਬਣਾਈਆਂ। ਕਪਤਾਨ ਸ਼੍ਰੇਆਸ ਅੲਅਰ ਨੇ 52 ਅਤੇ ਨਿਹਾਲ ਵਡੇਰਾ ਨੇ 43 ਦੌੜਾਂ ਨਾਬਾਦ ਬਣਾਈਆਂ। ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਪਾਵਰਪਲੇਅ ’ਚ ਸ਼ਾਨਦਾਰ ਗੇਂਦਬਾਜ਼ੀ ਦਾ ਮੁਜ਼ਾਹਰਾ ਕੀਤਾ ਜਿਸ ਨਾਲ ਲਖਨਊ ਸੁਪਰ ਜਾਇੰਟਸ ਨੇ 7 ਵਿਕਟਾਂ ’ਤੇ 171 ਦੌੜਾਂ ਬਣਾਈਆਂ। ਅਰਸ਼ਦੀਪ ਸਿੰਘ ਦੀ ਅਗਵਾਈ ’ਚ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਨੇ ਪਹਿਲੇ ਛੇ ਓਵਰਾਂ ’ਚ ਹੀ ਚੋਟੀ ਦੇ ਕ੍ਰਮ ਨੂੰ ਢਹਿ-ਢੇਰੀ ਕਰ ਦਿਤਾ। ਪ੍ਰਭਸਿਮਰਤ ਸਿੰਘ ‘ਪਲੇਅਰ ਆਫ਼ ਦ ਮੈਚ’ ਰਹੇ। ਪੰਜਾਬ ਦੀ ਗੇਂਦਬਾਜ਼ੀ ਬਿਹਤਰੀਨ ਰਹੀ, ਜਿਸ ’ਚ ਸਪਿਨਰ ਗਲੇਨ ਮੈਕਸਵੈਲ (3 ਓਵਰਾਂ ਵਿਚ 22 ਦੌੜਾਂ ਦੇ ਕੇ ਇੱਕ ਵਿਕਟ) ਅਤੇ ਯੁਜਵੇਂਦਰ ਚਾਹਲ (4 ਓਵਰਾਂ ਵਿਚ 36 ਦੌੜਾਂ ਦੇ ਕੇ ਇੱਕ ਵਿਕਟ) ਨੇ ਤੇਜ਼ ਗੇਂਦਬਾਜ਼ਾਂ ਲੋਕੀ ਫਰਗੂਸਨ (3 ਓਵਰਾਂ ਵਿਚ 26 ਦੌੜਾਂ ਦੇ ਕੇ ਇੱਕ ਵਿਕਟ), ਅਰਸ਼ਦੀਪ (4 ਓਵਰਾਂ ਵਿਚ 43 ਦੌੜਾਂ ਦੇ ਕੇ 3 ਵਿਕਟਾਂ) ਅਤੇ ਮਾਰਕੋ ਜੈਨਸਨ (4 ਓਵਰਾਂ ਵਿਚ 28 ਦੌੜਾਂ ਦੇ ਕੇ ਇੱਕ ਵਿਕਟ) ਦਾ ਸਾਥ ਦਿੱਤਾ।

Read News Paper

Related articles

spot_img

Recent articles

spot_img