22.7 C
New York

ਪੰਜਾਬੀ ਕਵੀ ਮੋਹਨਜੀਤ ਜਹਾਨੋਂ ਰੁਖਸਤ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ

ਪੰਜਾਬੀ ਦੇ ਨਾਮਵਰ ਕਵੀ ਡਾ. ਮੋਹਨਜੀਤ ਸਵੇਰੇ ਕਰੀਬ ਪੌਣੇ 6 ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। 7 ਮਈ 1938 ਨੂੰ ਅੰਮਿ੍ਰਤਸਰ ਦੇ ਪਿੰਡ ਅਦਲੀਵਾਲਾ ਵਿੱਚ ਜੰਮੇ ਮੋਹਨਜੀਤ ਬੀਤੇ ਦਿਨਾਂ ਤੋਂ ਬ੍ਰੇਨ ਸਟਰੋਕ ਕਾਰਨ ਪਹਿਲਾਂ ਨਿੱਜੀ ਹਸਪਤਾਲ ਵਿੱਚ ਦਾਖਲ ਸਨ ਤੇ ਫਿਰ ਉਨ੍ਹਾਂ ਦਾ ਇਲਾਜ ਘਰ ਵਿੱਚ ਹੀ ਡਾਕਟਰਾਂ ਦੀ ਨਿਗਰਾਨੀ ਹੇਠ ਹੀ ਕੀਤਾ ਜਾ ਰਿਹਾ ਸੀ। ਉਨ੍ਹਾਂ ਦੀ ਮੌਤ ’ਤੇ ਪੰਜਾਬੀ ਸਾਹਿਤ ਸਭਾ ਦਿੱਲੀ ਦੀ ਚੇਅਰਪਰਸਨ ਡਾ. ਰੈਣੂਕਾ ਸਿੰਘ, ਡਾਇਰੈਕਟਰ ਬਲਬੀਰ ਮਾਧੋਪੁਰੀ, ਸਿੱਧੂ ਦਮਦਮੀ, ਗੁਰਭਜਨ ਗਿੱਲ, ਨਾਵਲਕਾਰ ਨਛੱਤਰ, ਨਾਟਕਕਾਰ ਡਾ. ਸਵਰਾਜਬੀਰ, ਰਵੇਲ ਸਿੰਘ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਦੇ ਪ੍ਰੋਫੈਸਰਾਂ ਕੁਲਬੀਰ ਗੋਜਰਾ, ਡਾ. ਰਵੀ ਰਵਿੰਦਰ, ਬਰਜਿੰਦਰ ਨਸਰਾਲੀ, ਲੇਖਕਾਂ ਅਮੀਆ ਕੰਵਰ, ਹਰਜੀਤ ਕੌਰ ਵਿਰਦੀ, ਕਹਾਣੀਕਾਰ ਬਲਵਿੰਦਰ ਸਿੰਘ ਬਰਾੜ ਤੇ ਵੱਖ ਵੱਖ ਸਾਹਿਤਕ ਸੰਸਥਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਵਿਤਾ, ਅਨੁਵਾਦ ਤੇ ਆਲੋਚਨਾ ਦੀਆਂ ਦੋ ਦਰਜਨ ਤੋਂ ਵੱਧ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ ਹਨ। ਉਨ੍ਹਾਂ ਆਪਣੀ ਸਵੈ ਜੀਵਨੀ ਵੀ ਲਿਖੀ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਤੇ ਪਤਨੀ ਹਨ।  

Read News Paper

Related articles

spot_img

Recent articles

spot_img