ਪੰਜਾਬ ਪੋਸਟ/ਬਿਓਰੋ
ਬਰਤਾਨੀਆਂ ਦੀਆਂ ਚੋਣਾਂ ਤੋਂ ਬਾਅਦ ਜਿੱਥੇ ਸੱਤਾ ਤਬਦੀਲੀ ਦਾ ਰਾਹ ਪੱਧਰਾ ਹੋ ਗਿਆ ਹੈ ਓਥੇ ਹੀ ਚੋਣ ਨਤੀਜਿਆਂ ਵਿੱਚ ਇੱਕ ਰਿਕਾਰਡ ਤੋੜਦੇ ਹੋਏ 11 ਸਿੱਖ ਸੰਸਦ ਮੈਂਬਰ, ਜੋ ਕਿ ਸਾਰੇ ਲੇਬਰ ਪਾਰਟੀ ਦੇ ਨਾਲ ਸਬੰਧਤ ਹਨ, ਯੂਕੇ ਦੀ ਪਾਰਲੀਮੈਂਟ ਲਈ ਚੁਣੇ ਗਏ ਹਨ । ਇਸ ਦੇ ਨਾਲ ਹੀ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਜੇਤੂ ਉਮੀਦਵਾਰਾਂ ਵਿੱਚ ਚਾਰ ਦਸਤਾਰਧਾਰੀ ਸਿੱਖ ਉਮੀਦਵਾਰ ਵੀ ਸ਼ਾਮਲ ਹਨ। ਨਾਮਵਰ ਚਿਹਰੇ ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੇ ਗਿੱਲ ਐਮ.ਪੀ ਨੂੰ ਮੁੜ ਅਹੁਦੇਦਾਰਾਂ ਵਜੋਂ ਚੁਣਿਆ ਗਿਆ ਹੈ। ਯੂਕੇ ਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਵੱਲੋਂ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਸਰਕਾਰ ਵਿੱਚ ਸਿੱਖ ਵੱਡੀ ਭੂਮਿਕਾ ਨਿਭਾਉਣਗੇ।