ਲੁਧਿਆਣਾ/ਪੰਜਾਬ ਪੋਸਟ
ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ ਆਪਣੇ ਗ੍ਰਹਿ ਲੁਧਿਆਣਾ ਵਿਖੇ ਠੀਕ ਠਾਕ ਸਨ, ਪਰ ਸਵੇਰੇ ਉਹ ਉੱਠ ਨਹੀਂ ਸਕੇ। ਸੁਰਜੀਤ ਪਾਤਰ 79 ਸਾਲਾਂ ਦੇ ਸਨ। ਇਸ ਖਬਰ ਨਾਲ ਪੂਰੇ ਸਾਹਿਤ ਜਗਤ ਤੇ ਪਾਠਕ ਜਗਤ ਵਿੱਚ ਸੋਗ ਦਾ ਮਹੌਲ ਹੈ। ਅਦਾਰਾ ‘ਪੰਜਾਬ ਪੋਸਟ’ ਸੁਰਜੀਤ ਪਾਤਰ ਜੀ ਦੇ ਇਸ ਤਰਾਂ ਅਚਨਚੇਤ ਇਸ ਸੰਸਾਰ ਤੋਂ ਚਲੇ ਜਾਣ ਕਰਕੇ ਬਹੁਤ ਦੁਖੀ ਹੈ ਤੇ ਪਰਿਵਾਰ ਨੂੰ ਭਾਣਾ ਮੰਨਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ।
ਪੰਜਾਬ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ

Published: