ਰਾਜਕੋਟ/ਪੰਜਾਬ ਪੋਸਟ
ਪੰਜਾਬ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕਸ਼ਰਮਾ ਨੇ ਸਈਅਦਮੁਸ਼ਤਾਕਅਲੀਟਰਾਫੀ ’ਚ ਮੇਘਾਲਿਆਖਿਲਾਫ 28 ਗੇਂਦਾਂ ’ਚ ਰਿਕਾਰਡਸੈਂਕੜਾਜੜਿਆ। ਇਸ ਨਾਲ ਉਹ ਉਰਵਿਲਪਟੇਲ ਦੇ ਨਾਲਸਭ ਤੋਂ ਤੇਜ਼ ਟੀ-20 ਸੈਂਕੜਾਲਗਾਉਣਵਾਲਾਭਾਰਤੀਖਿਡਾਰੀਬਣ ਗਿਆ ਹੈ। 143 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਲਈਹਰਨੂਰ ਸਿੰਘ ਦੇ ਨਾਲਸਲਾਮੀ ਬੱਲੇਬਾਜ਼ ਦੇ ਤੌਰ ’ਤੇ ਮੈਦਾਨ’ਤੇ ਆਏ ਅਭਿਸ਼ੇਕ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 29 ਗੇਂਦਾਂ ’ਚ ਅਜੇਤੂ 106 ਦੌੜਾਂ ਬਣਾਈਆਂ। ਉਸ ਨੇ ਆਪਣੀਪਾਰੀ ’ਚ 8 ਚੌਕੇ ਅਤੇ 11 ਛੱਕੇ ਲਗਾਏ।ਅਭਿਸ਼ੇਕਦੀ ਇਸ ਹਮਲਾਵਰਪਾਰੀਦੀ ਬਦੌਲਤ ਪੰਜਾਬ ਨੇ 9.3 ਓਵਰਾਂ ’ਚ ਤਿੰਨਵਿਕਟਾਂ ’ਤੇ 144 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪੰਜਾਬ ਦੀ ਗਰੁੱਪ ਏ ਵਿੱਚ ਸੱਤ ਮੈਚਾਂ ਵਿੱਚੋਂ ਇਹ ਪੰਜਵੀਂ ਜਿੱਤ ਹੈ ਅਤੇ ਇਸ ਜਿੱਤ ਨਾਲ ਉਸ ਨੇ ਨਾਕਆਊਟ ਵਿੱਚ ਜਾਣਲਈਆਪਣੀਨੈੱਟਰਨਰੇਟ ਵਿੱਚ ਵੀਵਾਧਾਕਰਲਿਆ। 28 ਗੇਂਦਾਂ ਵਿੱਚ ਲਗਾਇਆ ਇਹ ਸੈਂਕੜਾਹੁਣਦੁਨੀਆਦਾ ਸਾਂਝਾ ਦੂਜਾਸਭ ਤੋਂ ਤੇਜ਼ ਸੈਂਕੜਾ ਹੈ। ਸਭ ਤੋਂ ਤੇਜ਼ ਸੈਂਕੜਾਲਗਾਉਣਦਾਰਿਕਾਰਡਐਸਟੋਨੀਆ ਦੇ ਸਾਹਿਲ ਚੌਹਾਨ ਦੇ ਨਾਂਅ ਹੈ। ਸਾਹਿਲ ਚੌਹਾਨ ਨੇ ਇਸ ਸਾਲਜੂਨ ’ਚ ਸਾਈਪ੍ਰਸਖਿਲਾਫ 27 ਗੇਂਦਾਂ ’ਚ ਸੈਂਕੜਾਲਗਾਇਆ ਸੀ।

Published: