ਨਵੀਂ ਦਿੱਲੀ/ਪੰਜਾਬ ਪੋਸਟ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਈ.ਡੀ ਯਾਨੀ ਇਨਫੋਰਸਮੈਂਟ ਡਾਇਰੈਕਟੋਰੇਟ ਉਨ੍ਹਾਂ ਦੇ ਖਿਲਾਫ ਛਾਪੇਮਾਰੀ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਚਕਰਵਿਊ’ ਦੇ ਭਾਸ਼ਣ ਤੋਂ ਬਾਅਦ ਇਸ ਐਕਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਰਅਸਲ, ਆਮ ਬਜਟ 2024 ‘ਤੇ ਗੱਲ ਕਰਦੇ ਹੋਏ ਕਾਂਗਰਸ ਦੇ ਸੰਸਦ ਮੈਂਬਰ ਨੇ ਕਮਲ ਦੇ ਚਿੰਨ੍ਹ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ 21ਵੀਂ ਸਦੀ ‘ਚ ਨਵਾਂ ਚੱਕਰਵਿਊ ਬਣਾਇਆ ਜਾ ਰਿਹਾ ਹੈ। ਮਾਈਕ੍ਰੋਬਲਾਗਿੰਗ ਪਲੇਟਫਾਰਮ X ‘ਤੇ ਰਾਹੁਲ ਨੇ ਲਿਖਿਆ, ‘ਜ਼ਾਹਿਰ ਤੌਰ ‘ਤੇ 1 ‘ਚੋਂ 2 ਨੂੰ ਮੇਰਾ ਚੱਕਰਵਿਊ ਭਾਸ਼ਣ ਪਸੰਦ ਨਹੀਂ ਆਇਆ। ਈ.ਡੀ ਦੇ ਅੰਦਰੂਨੀ ਸੂਤਰਾਂ ਨੇ ਮੈਨੂੰ ਦੱਸਿਆ ਹੈ ਕਿ ਛਾਪੇਮਾਰੀ ਦੀ ਯੋਜਨਾ ਬਣਾਈ ਜਾ ਰਹੀ ਹੈ।