ਰਾਜਪੁਰਾ/ਪੰਜਾਬ ਪੋਸਟ
ਰੇਲਵੇ ਪੁਲਿਸ ਨੂੰ ਚੈਕਿੰਗ ਦੌਰਾਨ ਰੇਲਵੇ ਲਾਈਨ ਤੋਂ ਇੱਕ ਲਾਵਾਰਸ ਬੈਗ ਮਿਲਿਆ, ਜਿਸ ਵਿੱਚੋਂ 10 ਪਿਸਤੌਲ ਅਤੇ 10 ਮੈਗਜ਼ੀਨ ਬਰਾਮਦ ਹੋਏ। ਇਸ ਸੰਬੰਧੀ ਹਾਲ ਦੀ ਘੜੀ ਪੁਲਿਸ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।