ਹਿਮਾਚਲ ਪ੍ਰਦੇਸ਼/ਪੰਜਾਬ ਪੋਸਟ
ਬੁੱਧਵਾਰ ਰਾਤ ਨੂੰ ਹੋਈ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੈ। ਬੱਦਲ ਫਟਣ ਨੇ ਸ਼ਿਮਲਾ, ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਦੇ ਉਪਰਲੇ ਹਿੱਸਿਆਂ ਵਿੱਚ ਤਬਾਹੀ ਮਚਾਈ ਹੈ। ਸ਼ਿਮਲਾ ਜ਼ਿਲੇ ਦੇ ਰਾਮਪੁਰ ਡਿਵੀਜ਼ਨ ਦੇ ਝਕੜੀ ਖੇਤਰ ਦੇ ਸਮੇਜ ਖੱਡ ‘ਚ ਹਾਈਡਰੋ ਪ੍ਰੋਜੈਕਟ ਦੇ ਕੋਲ ਅੱਧੀ ਰਾਤ ਨੂੰ ਬੱਦਲ ਫਟਣ ਕਾਰਨ ਹੜ੍ਹ ਨੇ ਹਫੜਾ-ਦਫੜੀ ਮਚਾਈ ਅਤੇ 22 ਲੋਕ ਲਾਪਤਾ ਹੋ ਗਏ। ਇਸੇ ਤਰ੍ਹਾਂ ਮੰਡੀ ਜ਼ਿਲ੍ਹੇ ਦੀ ਚੋਹੜ ਘਾਟੀ ਦੇ ਟਿੱਕਨ ਥਲਟੂ ਕੋਡ ਵਿੱਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਨੇ ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਲੋਕ ਬਚਣ ਲਈ ਜੰਗਲ ਵੱਲ ਭੱਜੇ ਅਤੇ ਕਰੀਬ ਤਿੰਨ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਵੀਰਵਾਰ ਤੜਕੇ ਬੱਦਲ ਫਟਣ ਦੀ ਸੂਚਨਾ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਅਤੇ ਪੁਲਿਸ ਸੁਪਰਡੈਂਟ ਸੰਜੀਵ ਗਾਂਧੀ ਵੀ ਰਵਾਨਾ ਹੋ ਗਏ। SDRF ਦੀ ਟੀਮ ਵੀ ਮੌਕੇ ‘ਤੇ ਪਹੁੰਚ ਰਹੀ ਹੈ।
ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਨੇ ਦੱਸਿਆ ਕਿ ਬੱਦਲ ਫਟਣ ਨਾਲ ਪ੍ਰਭਾਵਿਤ ਇਲਾਕੇ ‘ਚੋਂ 20 ਲੋਕ ਲਾਪਤਾ ਦੱਸੇ ਜਾ ਰਹੇ ਹਨ। ਐਸਡੀਐਮ ਰਾਮਪੁਰ ਨਿਸ਼ਾਂਤ ਤੋਮਰ ਘਟਨਾ ਵਾਲੀ ਥਾਂ ’ਤੇ ਪਹੁੰਚ ਰਹੇ ਹਨ। ਕਈ ਥਾਵਾਂ ’ਤੇ ਸੜਕ ਬੰਦ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਸਾਮਾਨ ਨਾਲ ਦੋ ਕਿਲੋਮੀਟਰ ਪੈਦਲ ਹੀ ਜਾਣਾ ਪਿਆ।
ਹਿਮਾਚਲ ‘ਚ ਭਾਰੀ ਤਬਾਹੀ, ਸ਼ਿਮਲਾ, ਕੁੱਲੂ ਤੇ ਮੰਡੀ ‘ਚ ਬੱਦਲ ਫਟੇ, 20 ਲੋਕ ਹੋਏ ਗੁੰਮ
Published: