ਪੰਜਾਬ ਪੋਸਟ/ਬਿਓਰੋ
ਗੁਆਂਢੀ ਸੂਬੇ ਰਾਜਸਥਾਨ ਦੇ ਜੋਧਪੁਰ ਵਿਖੇ ਫਿਰਕੂ ਹਿੰਸਾ ਭੜਕ ਗਈ ਜਿਸ ਕਾਰਨ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਦੌਰਾਨ ਦੋ ਧੜਿਆਂ ਦੇ ਮੈਂਬਰਾਂ ਨੇ ਵਾਹਨਾਂ ਦੀ ਭੰਨਤੋੜ ਕੀਤੀ ਤੇ ਦੁਕਾਨ ਨੂੰ ਅੱਗ ਲਾ ਦਿੱਤੀ। ਜੋਧਪੁਰ ਪੱਛਮੀ ਦੇ ਡੀਸੀਪੀ ਰਾਜੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਜੋਧਪੁਰ ਦੇ ਸੂਰਸਾਗਰ ਖੇਤਰ ਵਿਚ ਰਾਜਾਰਾਮ ਵਿਚਲੀ ਈਦਗਾਹ ਦੇ ਪਿੱਛੇ ਜਦੋਂ ਗੇਟ ਦੀ ਉਸਾਰੀ ਸ਼ੁਰੂ ਹੋਈ ਤਾਂ ਇਸ ਨੂੰ ਲੈ ਕੇ ਦੋ ਧੜਿਆਂ ਦਰਮਿਆਨ ਹਿੰਸਾ ਭੜਕ ਗਈ। ਇਸ ਖੇਤਰ ਵਿਚ ਰਹਿਣ ਵਾਲਿਆਂ ਨੇ ਇਸ ਉਸਾਰੀ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਸ ਉਸਾਰੀ ਨਾਲ ਇਸ ਖੇਤਰ ਵਿਚ ਲੋਕਾਂ ਦੀ ਆਵਾਜਾਈ ਤੇ ਭੀੜ ਵਧੇਗੀ। ਪੁਲੀਸ ਅਨੁਸਾਰ ਜਦੋਂ ਉਸਾਰੀ ਸ਼ੁਰੂ ਹੋਈ ਤਾਂ ਮੁਹੱਲਾ ਵਾਸੀਆਂ ਨੇ ਵਿਰੋਧ ਕਰਦਿਆਂ ਪੱਥਰਬਾਜ਼ੀ ਕੀਤੀ ਜਿਸ ਤੋਂ ਬਾਅਦ ਅਗਜ਼ਨੀ ਦੀਆਂ ਘਟਨਾਵਾਂ ਵੀ ਵਾਪਰੀਆਂ। ਜੋਧਪੁਰ ਦੇ ਪੁਲੀਸ ਕਮਿਸ਼ਨਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਹਾਲਾਤ ਕਾਬੂ ਹੇਠ ਹਨ ਤੇ ਪੂਰੇ ਖੇਤਰ ਵਿਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ।
ਰਾਜਸਥਾਨ ਦੇ ਜੋਧਪੁਰ ਵਿਖੇ ਵਾਪਰੀ ਫਿਰਕੂ ਹਿੰਸਾ: ਭਾਰੀ ਤਣਾਅ ਦਰਮਿਆਨ ਪੁਲਿਸ ਫੋਰਸ ਤਾਇਨਾਤ

Published: