(ਅਯੁੱਧਿਆ/ਪੰਜਾਬ ਪੋਸਟ)
ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਖੇ ਸਥਿਤ ਰਾਮ ਮੰਦਰ ਵਿੱਚ ਰਾਮ ਲੱਲਾ ਮੂਰਤੀ ਅਭਿਸ਼ੇਕ ਤੇ ਪ੍ਰਾਣਪ੍ਰਤਿਸ਼ਠਾ ਸਮਾਰੋਹ ਦੀ ਪਹਿਲੀ ਵਰ੍ਹੇਗੰਢ ਦੇ ਸਮਾਰੋਹ ਸ਼ੁਰੂ ਹੋ ਗਏ ਹਨ, ਜਿਥੇ ਵੱਡੀ ਗਿਣਤੀ ਵਿੱਚ ਪੁੱਜੇ ਸ਼ਰਧਾਲੂ ਵੱਖ-ਵੱਖ ਸਮਾਗਮਾਂ ਵਿੱਚ ਹਿੱਸਾ ਲੈਣਗੇ। ਰਾਮ ਮੰਦਰ ਕੰਪਲੈਕਸ ਵਿੱਚ ਅੱਜ ਵੱਖ-ਵੱਖ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਣਗੇ। ਵਰ੍ਹੇਗੰਢ ਸਮਾਰੋਹ ਦਾ ਆਰੰਭ ਯਜੁਰਵੇਦ ਦੇ ਪਾਠ ਨਾਲ ਕੀਤਾ ਗਿਆ। ਇਸ ਮੌਕੇ ਰਾਮ ਲੱਲਾ ਦੇ ਦਰਬਾਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਬੀਤੇ ਸਾਲ 22 ਜਨਵਰੀ ਨੂੰ ਹੋਏ ਪ੍ਰਾਣਪ੍ਰਤਿਸ਼ਠਾ ਸਮਾਰੋਹ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ ਜਿਨ੍ਹਾਂ ਅੱਜ ਇਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਵੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਮੰਦਿਰ ਟਰੱਸਟ ਦੇ ਅਨੁਸਾਰ 11 ਤੋਂ 13 ਜਨਵਰੀ ਤੱਕ ਨਿਰਧਾਰਤ ਜਸ਼ਨਾਂ ਦਾ ਉਦੇਸ਼ ਉਨ੍ਹਾਂ ਆਮ ਲੋਕਾਂ ਨੂੰ ਸਮਾਗਮਾਂ ਵਿਚ ਸ਼ਾਮਲ ਕਰਨਾ ਹੈ, ਜੋ ਪਿਛਲੇ ਸਾਲ ਹੋਏ ਇਤਿਹਾਸਕ ਪ੍ਰਾਣਪ੍ਰਤਿਸ਼ਠਾ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਉਹ ਇਸ ਸਬੰਧੀ ਸੱਦੇ ਗਏ 110 ਵੀਆਈਪੀਜ਼ ਦੇ ਨਾਲ ਸਮਾਰੋਹ ਵਿਚ ਸ਼ਾਮਲ ਹੋਣਗੇ।
ਅਯੁੱਧਿਆ ਵਿਖੇ ਰਾਮ ਲੱਲਾ ਮੂਰਤੀ ਅਭਿਸ਼ੇਕ ਅਤੇ ਪ੍ਰਾਣਪ੍ਰਤਿਸ਼ਠਾ ਸਮਾਗਮ ਸ਼ੁਰੂ ਹੋਏ

Published: