ਰੋਹਤਕ/ਪੰਜਾਬ ਪੋਸਟ
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਇੱਕ ਵਾਰ ਫਿਰ ਤੋਂ ਜੇਲ੍ਹ ਤੋਂ ਬਾਹਰ ਆਉਣ ਲਈ ਪੈਰੋਲ ਮੰਗੀ ਹੈ। ਪਿਛਲੀ ਵਾਰ ਉਸ ਨੂੰ 13 ਅਗਸਤ ਨੂੰ 21 ਦਿਨ ਦੀ ਫਰਲੋ ’ਤੇ ਜੇਲ੍ਹ ਵਿਚੋਂ ਰਿਹਾਅ ਕੀਤਾ ਗਿਆ ਸੀ। ਰਾਮ ਰਹੀਮ ਨੂੰ 2017 ਵਿਚ ਆਪਣੀਆਂ ਦੋ ਸ਼ਰਧਾਲੂ ਕੁੜੀਆਂ ਨਾਲ ਜ਼ਬਰ ਜਨਾਹ ਕਰਨ ਦੇ ਮਾਮਲੇ ਵਿਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਹੁਣ ਤੱਕ ਰਾਮ ਰਹੀਮ 10 ਵਾਰ ਜੇਲ੍ਹ ਵਿਚੋਂ ਬਾਹਰ ਆ ਚੁੱਕਾ ਹੈ। ਉਸ ਨੇ 255 ਦਿਨ ਜਾਂ 8 ਮਹੀਨੇ ਜੇਲ੍ਹ ਵਿਚੋਂ ਬਾਹਰ ਬਿਤਾਏ ਹਨ। ਇਹ ਗੱਲ ਵੀ ਜ਼ਿਕਰਯੋਗ ਹੈ ਕਿ ਅਕਸਰ ਉਹ ਚੋਣਾਂ ਦੇ ਦਿਨਾਂ ਵਿਚ ਜੇਲ੍ਹ ਵਿਚੋਂ ਬਾਹਰ ਹੀ ਰਹਿੰਦਾ ਰਿਹਾ ਹੈ।
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਫਿਰ ਮੰਗੀ 20 ਦਿਨ ਦੀ ਪੈਰੋਲ
Published: