20.4 C
New York

ਰਾਮਾਸਵਾਮੀ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਆਪਣੀ ਦਾਅਵੇਦਾਰੀ ਤੋਂ ‘ਹੱਥ ਪਿੱਛੇ ਖਿੱਚਿਆ’

Published:

ਪੰਜਾਬ ਪੋਸਟ/ਬਿਓਰੋ

ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਛੱਡ ਦਿੱਤੀ ਹੈ। ਰਾਮਾਸਵਾਮੀ ਨੇ ਡੋਨਾਲਡ ਟਰੰਪ ਦਾ ਸਮਰਥਨ ਕਰਨ ਦੀ ਗੱਲ ਕੀਤੀ ਹੈ। ਵਿਵੇਕ ਰਾਮਾਸਵਾਮੀ ਨੇ ਸੋਮਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦਾ ਐਲਾਨ ਕੀਤਾ। ਇਸ ਦੌਰਾਨ ਰਾਮਾਸਵਾਮੀ ਨੇ ਕਿਹਾ ਕਿ ਹੁਣ ਮੇਰੇ ਲਈ ਕੋਈ ਰਸਤਾ ਨਹੀਂ ਬਚਿਆ ਹੈ। ਦਰਅਸਲ 15 ਜਨਵਰੀ ਨੂੰ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਲਈ ਪਹਿਲੀ ਕਾਕਸ ਦਾ ਆਯੋਜਨ ਕੀਤਾ ਗਿਆ ਸੀ। ਇਹ ਕਾਕਸ ਆਇਓਵਾ ਵਿੱਚ ਹੋਇਆ ਸੀ ਅਤੇ ਡੋਨਾਲਡ ਟਰੰਪ ਨੇ ਇਸ ਵਿੱਚ ਜਿੱਤ ਪ੍ਰਾਪਤ ਕੀਤੀ ਸੀ।

ਵਿਵੇਕ ਰਾਮਾਸਵਾਮੀ ਦੇ ਇਸ ਸਾਲ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਹਟਣ ਤੋਂ ਬਾਅਦ ਹੁਣ ਡੋਨਾਲਡ ਟਰੰਪ ਤੋਂ ਇਲਾਵਾ ਸਿਰਫ ਨਿੱਕੀ ਹੈਲੀ ਅਤੇ ਰੌਨ ਡੀਸੈਂਟਿਸ ਹੀ ਦੌੜ ਵਿਚ ਬਚੇ ਹਨ। ਵਿਵੇਕ ਰਾਮਾਸਵਾਮੀ ਇਨ੍ਹਾਂ ਤਿੰਨਾਂ ਤੋਂ ਪਛੜ ਰਹੇ ਸਨ ਅਤੇ ਹੁਣ ਆਇਓਵਾ ਕਾਕਸ ਦੇ ਨਤੀਜਿਆਂ ਵਿੱਚ ਪਛੜਨ ਤੋਂ ਬਾਅਦ ਵਿਵੇਕ ਰਾਮਾਸਵਾਮੀ ਨੇ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ।

ਵਿਵੇਕ ਰਾਮਾਸਵਾਮੀ ਅਮਰੀਕੀ ਰਾਜਨੀਤਿਕ ਦਿ੍ਰਸ਼ ਵਿੱਚ ਇੱਕ ਅਣਜਾਣ ਚਿਹਰਾ ਸੀ, ਪਰ ਫਰਵਰੀ 2023 ਵਿੱਚ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਬਾਅਦ ਵਿਵੇਕ ਰਾਮਾਸਵਾਮੀ ਨੇ ਰਿਪਬਲਿਕਨ ਵੋਟਰਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਰਾਮਾਸਵਾਮੀ ਇਮੀਗ੍ਰੇਸ਼ਨ ਬਾਰੇ ਆਪਣੇ ਸਖ਼ਤ ਵਿਚਾਰਾਂ ਅਤੇ ਅਮਰੀਕਾ ਫਸਟ ਨੀਤੀ ਕਾਰਨ ਥੋੜ੍ਹੇ ਸਮੇਂ ਵਿੱਚ ਹੀ ਵੋਟਰਾਂ ਵਿੱਚ ਬਹੁਤ ਮਸ਼ਹੂਰ ਹੋ ਗਏ। ਹਾਲਾਂਕਿ ਹੁਣ ਰਾਮਾਸਵਾਮੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਬੁਰੀ ਤਰ੍ਹਾਂ ਪਛੜ ਰਹੇ ਸਨ। ਰਾਮਾਸਵਾਮੀ ਆਇਓਵਾ ਕਾਕਸ ’ਚ ਵੀ ਚੌਥੇ ਸਥਾਨ ’ਤੇ ਰਹੇ ਅਤੇ ਉਨ੍ਹਾਂ ਨੂੰ ਸਿਰਫ 7.7 ਫੀਸਦੀ ਵੋਟਾਂ ਮਿਲੀਆਂ।

Related articles

spot_img

Recent articles

spot_img