ਬਠਿੰਡਾ/ਪੰਜਾਬ ਪੋਸਟ
ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਸਥਿਤ ਸਥਾਨਕ ਓਵਰ ਬ੍ਰਿਜ਼ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ | ਸਮਾਜ ਸੇਵੀ ਸੰਦੀਪ ਵਰਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਤਵਾਰ ਸ਼ਾਂਮ ਕਰੀਬ ਚਾਰ ਵਜੇ ਬਰਨਾਲਾ ਸਾਇਡ ਤੋਂ ਬਠਿੰਡਾ ਵੱਲ ਜਾ ਰਹੀ ਚਿੱਟੇ ਰੰਗ ਦੀ ਆਈ ਟਵੰਟੀ ਕਾਰ ਪੀ ਬੀ 03 ਬੀ ਬੀ 0688 ਜਦ ਰਾਮਪੁਰਾ ਫੂਲ ਸਥਿਤ ਓਵਰ ਬ੍ਰਿਜ਼ ਪਾਰ ਕਰਕੇ ਬਠਿੰਡਾ ਵੱਲ ਜਾ ਰਹੀ ਸੀ ਤਾ ਸੜਕ ਤੇ ਖੜ੍ਹੇ ਟਿੱਪਰ ਦੇ ਪਿਛੇ ਜਾ ਟਕਰਾਈ।
ਹਾਦਸਾ ਇਹਨਾਂ ਜਬਰਦਸ਼ਤ ਸੀ ਕਿ ਗੱਡੀ ਬੂਰੀ ਤਰ੍ਹਾਂ ਨੁਕਸਾਨੀ ਗਈ ਤੇ ਗੱਡੀ ਦੇ ਡਰਾਈਵਰ ਤੇ ਕੰਡਕਟਰ ਸੀਟ ਤੇ ਬੈਠਾ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਪਿਛਲੀ ਸੀਟੀ ਤੇ ਬੇਠੈ ਵਿਆਕਤੀ ਨੂੰ ਲੋਕਾਂ ਨੇ ਸਹਾਰਾ ਸਮਾਜ ਸੇਵਾ ਦੀ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਰਾਮਪੁਰਾ ਵਿਖੇ ਪਹੰਚਾਇਆ ਜਿਥੇ ਉਸਦੀ ਇਲਾਜ਼ ਦੌਰਾਨ ਮੌਤ ਹੋ ਗਈ।
ਗੱਡੀ ਟਿੱਪਰ ਤੇ ਥੱਲੇ ਫਸ ਗਈ ਜਿਸਨੂੰ ਬਾਹਰ ਕੱਢਣ ਵਿੱਚ ਲੋਕਾ ਨੂੰ ਮੁਸ਼ਕਤ ਕਰਨੀ ਪਈ ਤੇ ਕਰੀਬ ਇੱਕ ਘੰਟੇ ਦੀ ਜੱਦੋ ਜਹਿਦ ਬਾਅਦ ਕਾਰ ਵਿੱਚ ਫਸੇ ਦੋਵੇ ਮ੍ਰਿਤਕ ਨੌਜਵਾਨਾ ਨੂੰ ਬਾਹਰ ਕੱਢਿਆ ਗਿਆ। ਮਿਰਤਕਾਂ ਦੀ ਪਛਾਣ ਹਿਮਾਂਸ਼ੂ ਕੁਮਾਰ ਅਤੇ ਉਸਦੇ ਪਿਤਾ ਸਤੀਸ਼ ਕੁਮਾਰ ਤੋਂ ਇਲਾਵਾ ਹਿਮਾਂਸ਼ੂ ਦੇ ਦੋਸਤ ਵਿਕਰਮ ਵਜੋਂ ਹੋਈ ਹੈ। ਕਾਰ ਵਿੱਚ ਖਿੱਲਰੇ ਸਾਮਾਨ ਤੋਂ ਪਤਾ ਲੱਗਦਾ ਸੀ ਕਿ ਇਹ ਲੋਕ ਲੁਧਿਆਣਾ ਸ਼ਹਿਰ ਤੋ ਬਿਊਟੀ ਪਾਰਲਰ ਵਿੱਚ ਵਰਤਨ ਵਾਲਾ ਸਾਮਾਨ ਲੈ ਕੇ ਆਏ ਸਨ। ਇਸ ਘਟਨਾ ਸਬੰਧੀ ਜਿੱਥੇ ਸਹਾਰਾ ਸਮਾਜ਼ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਟਿੱਪਰ ਚਾਲਕ ਨੂੰ ਜਿੰਮੇਵਾਰ ਠਹਿਰਾਇਆ ਉੱਥੇ ਉਹਨਾਂ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੀ ਇਸ ਘਟਨਾ ਲਈ ਜਿੰਮੇਵਾਰ ਦੱਸਦਿਆਂ ਕਿਹਾ ਕਿ ਅਕਸਰ ਹੀ ਇਸ ਸੜਕ ਤੇ ਮੀਂਹ ਦਾ ਪਾਣੀ ਛੱਪੜ ਰੂਪ ਧਾਰਨ ਕਰਕੇ ਖੜਾ ਰਹਿੰਦਾ ਹੈ ਜਿਸ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ ।