ਮੋਹਾਲੀ/ਪੰਜਾਬ ਪੋਸਟ
ਪੰਜਾਬ ਪੁਲੀਸ ਦੇ ‘ਅਪਰੇਸ਼ਨ ਕਲੀਨ’ ਤਹਿਤ ਅੱਜ ਸਵੇਰੇ ਮੋਹਾਲੀ ਜ਼ਿਲ੍ਹੇ ਦੇ ਖਰੜ ਨੇੜੇ ਹੋਏ ਇੱਕ ਮੁਕਾਬਲੇ ਵਿੱਚ ਬਦਨਾਮ ਸ਼ੂਟਰ ਕਰਨ ਪਾਠਕ ਉਰਫ਼ ਕਰਨ ਡਿਫਾਲਟਰ ਨੂੰ ਢੇਰ ਕੀਤਾ ਗਿਆ ਹੈ। 23 ਸਾਲਾ ਕਰਨ,ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧ ਰੱਖਦਾ ਸੀ, ਕਬੱਡੀ ਪ੍ਰਮੋਟਰ ਅਤੇ ਖਿਡਾਰੀ ਰਾਣਾ ਬਲਾਚੌਰੀਆ (ਕੰਵਰ ਦਿਗਵਿਜੇ ਸਿੰਘ) ਦੇ ਹਾਈ-ਪ੍ਰੋਫਾਈਲ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਅਤੇ ਮੁੱਖ ਸ਼ੂਟਰ ਸੀ। ਬਲਾਚੌਰੀਆ ਦੀ 15 ਦਸੰਬਰ ਦੀ ਸ਼ਾਮ ਨੂੰ ਸੋਹਾਣਾ ਵਿੱਚ ਇੱਕ ਟੂਰਨਾਮੈਂਟ ਦੌਰਾਨ ਵਿਦੇਸ਼ੀ ਹੈਂਡਲਰਾਂ ਨਾਲ ਜੁੜੀ ਗੈਂਗਵਾਰ ਦੀ ਦੁਸ਼ਮਣੀ ਕਾਰਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਕਰਨ ਡਿਫਾਲਟਰ, ਜਿਸ ਨੂੰ ਕੋਲਕਾਤਾ ਵਿੱਚ ਉਸ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਕਥਿਤ ਤੌਰ ‘ਤੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਅਤੇ ਪੁਲੀਸ ’ਤੇ ਗੋਲੀਆਂ ਵੀ ਚਲਾਈਆਂ ਸਨ।
ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਕੇਸ ਦੇ ਮੁੱਖ ਮੁਲਜ਼ਮ ਦਾ ਐਨਕਾਊਂਟਰ
Published:






