ਚੰਡੀਗੜ੍ਹ/ਪੰਜਾਬ ਪੋਸਟ
ਐਫ਼ਸੀਆਈ ਕੇਂਦਰੀ ਪੂਲ ਲਈ ਹਰ ਸਾਲ ਪੰਜਾਬ ਖੇਤਰ ਤੋਂ ਲਗਭਗ 250 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੀ ਖ਼ਰੀਦ ਕਰਦੀ ਹੈ ਅਤੇ ਨਿਯਮਤ ਆਧਾਰ ’ਤੇ ਗੁਣਵੱਤਾ ਨਿਯੰਤਰਣ ਸੈੱਲਾਂ ਰਾਹੀਂ ਅਨਾਜ ਦੀ ਜਾਂਚ ਹੁੰਦੀ ਹੈ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੀਡੀਐਸ ਤਹਿਤ ਕੇਵਲ ਗੁਣਵੱਤਾ ਵਾਲੇ ਅਨਾਜ ਦੀ ਵੰਡ ਕੀਤੀ ਜਾਵੇ। ਐਫ਼ਸੀਆਈ ਦੇ ਇਕ ਬੁਲਾਰੇ ਅਨੁਸਾਰ ਪੰਜਾਬ ਨੇ ਕੇਐਮਐਸ 2022-23 ਵਿਚ ਲਗਭਗ 125 ਐਲਐਮਟੀ ਚੌਲਾਂ ਦੀ ਖ਼ਰੀਦ ਕੀਤੀ ਹੈ ਜਿਸ ਵਿਚੋਂ 115 ਐਲਐਮਟੀ ਚੌਲਾਂ ਦੀ ਗੁਣਵੱਤਾ ਦੀ ਸ਼ਿਕਾਇਤ ਤੋਂ ਬਿਨਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜ ਦਿਤੀ ਗਈ ਹੈ। ਇਸ ਵਿਚੋਂ ਕੇਐਮਐਸ 2022-23 ਨਾਲ ਸਬੰਧਤ ਚੌਲਾਂ ਦਾ 20 ਲੱਖ ਮੀਟਰਕ ਟਨ ਤੋਂ ਵੱਧ ਭੰਡਾਰ ਸੰਗਰੂਰ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬਿਨਾਂ ਕਿਸੇ ਗੁਣਵੱਤਾ ਦੀ ਸ਼ਿਕਾਇਤ ਦੇ ਭੇਜਿਆ ਗਿਆ ਹੈ। ਜੇਕਰ ਕਿਸੇ ਵੀ ਪ੍ਰਾਪਤ ਕਰਨ ਵਾਲੇ ਪੱਖ ਤੋਂ ਗੁਣਵੱਤਾ ਦੀ ਸ਼ਿਕਾਇਤ ਮਿਲਦੀ ਹੈ, ਤਾਂ ਗੁਣਵੱਤਾ ਦੀ ਜਾਂਚ ਕਰਨ ਲਈ ਭੇਜਣ ਵਾਲੇ ਪੱਖ ਭਾਵ ਪੰਜਾਬ ਅਤੇ ਪ੍ਰਾਪਤ ਕਰਨ ਵਾਲੇ ਪੱਖ ਦੀ ਇੱਕ ਸਾਂਝੀ ਜਾਂਚ ਟੀਮ ਬਣਾਈ ਜਾਵੇਗੀ ਜਿਸ ਤੋਂ ਬਾਅਦ ਸਾਂਝੀ ਜਾਂਚ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।