ਪੰਜਾਬ ਪੋਸਟ/ਬਿਓਰੋ
ਬਰਤਾਨੀਆਂ ਵਿੱਚ ਅੱਜ ਦਾ ਦਿਨ ਕਾਫੀ ਅਹਿਮ ਹੈ ਕਿਉਂਕਿ ਅੱਜ ਬਿ੍ਟੇਨ ’ਚ ਆਮ ਚੋਣਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ। ਇਨਾਂ ਚੋਣਾਂ ’ਚ ਭਾਰਤੀ ਪਿਛੋਕੜ ਵਾਲੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਸਾਖ਼ ਦਾਅ ’ਤੇ ਲੱਗੀ ਹੋਈ ਹੈ। ਸੂਨਕ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਵੋਟਰਾਂ ਨੂੰ ਸੁਨੇਹਾ ਦਿੱਤਾ ਸੀ ਕਿ ਉਹ ਲੇਬਰ ਪਾਰਟੀ ਦੇ ‘ਸੰਭਾਵੀ ਬਹੁਮਤ’ ਨੂੰ ਰੋਕਣ ਲਈ ਹੰਭਲਾ ਮਾਰਨ ਅਤੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਰਿਸ਼ੀ ਸੂਨਕ ਦੀ ਪਾਰਟੀ ਕੰਜ਼ਰਵੇਟਿਵ ਪਾਰਟੀ ਦੇ ਜ਼ਿਆਦਾਤਰ ਆਗੂਆਂ ਦੇ ਹੌਂਸਲੇ ਪਸਤ ਲੱਗ ਰਹੇ ਹਨ। ਇਸ ਦੌਰਾਨ, ਰੁਝਾਨਾਂ ’ਚ ਕੀਅਰ ਸਟਾਰਮਰ ਦੀ ਅਗਵਾਈ ਹੇਠਲੀ ਲੇਬਰ ਪਾਰਟੀ ਅੱਗੇ ਚੱਲ ਰਹੀ ਹੈ ਅਤੇ ਲੇਬਰ ਪਾਰਟੀ ਦੀ ਹੂੰਝਾ-ਫੇਰ ਜਿੱਤ ਦੇਖਣ ਨੂੰ ਮਿਲ ਸਕਦੀ ਹੈ। ਅੱਜ ਦੀਆਂ ਇਨਾਂ ਚੋਣਾਂ ਦੇ ਨਤੀਜੇ ਤਹਿਤ ਲੇਬਰ ਪਾਰਟੀ ਨੂੰ ਸੰਨ 1997 ਤੋਂ ਵੀ ਵੱਡਾ ਬਹੁਮਤ ਮਿਲ ਸਕਦਾ ਹੈ।
ਬਰਤਾਨੀਆਂ ਦੀਆਂ ਚੋਣਾਂ ਵਿੱਚ ਰਿਸ਼ੀ ਸੂਨਕ ਨੂੰ ਲੱਗ ਸਕਦਾ ਝਟਕਾ

Published: