12.6 C
New York

ਰੋਨਾਲਡ ਡੀਸੈਂਟਿਸ ਅਮਰੀਕੀ ਰਾਸ਼ਟਰਪਤੀ ਦੌੜ ’ਚੋਂ ਪਾਸੇ ਹੋਏ

Published:

Rate this post

ਵਾਸ਼ਿੰਗਟਨ/ਬਿਓਰੋ

ਫਲੋਰੀਡਾ ਦੇ ਗਵਰਨਰ ਰੋਨਾਲਡ ਡੀਸੈਂਟਿਸ ਨੇ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਦੌੜ ਤੋਂ ਹਟਣ ਅਤੇ ਪਾਰਟੀ ਦੇ ਉਮੀਦਵਾਰ ਵਜੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਭਾਰਤੀ-ਅਮਰੀਕੀ ਅਤੇ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਇਕਲੌਤੀ ਰਿਪਬਲਿਕਨ ਨੇਤਾ ਹੈ ਜੋ ਟਰੰਪ ਦੇ ਖਿਲਾਫ ਉਮੀਦਵਾਰ ਬਣਨ ਦੀ ਦੌੜ ਵਿੱਚ ਹੈ। ਜਨਵਰੀ 2017 ਤੋਂ ਜਨਵਰੀ 2021 ਤੱਕ ਵਾਈਟ ਹਾਊਸ ਵਿੱਚ ਰਹੇ ਟਰੰਪ ਨੂੰ 2020 ਦੀਆਂ ਚੋਣਾਂ ਵਿੱਚ ਮੌਜੂਦਾ ਰਾਸ਼ਟਰਪਤੀ ਜੋਅ ਬਾਈਡਨ ਨੇ ਹਰਾਇਆ ਸੀ। ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਦੌੜ ਵਿੱਚ ਟਰੰਪ ਅਜੇ ਵੀ ਸਭ ਤੋਂ ਅੱਗੇ ਹਨ ਅਤੇ ਪਾਰਟੀ ਦੇ ਜ਼ਿਆਦਾਤਰ ਮੈਂਬਰ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ।

ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਾਬਕਾ ਰਾਸ਼ਟਰਪਤੀ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਲਈ ਤਿਆਰ ਹਨ ਅਤੇ ਨਵੰਬਰ 2024 ਦੀ ਰਾਸ਼ਟਰਪਤੀ ਚੋਣ 2020 ਦੀਆਂ ਚੋਣਾਂ ਵਾਂਗ ਟਰੰਪ ਬਨਾਮ ਬਾਈਡਨ ਹੋਵੇਗੀ। ਡੀਸੈਂਟਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕੀਤੀ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, ‘ਆਇਓਵਾ ਵਿੱਚ ਦੂਜੇ ਸਥਾਨ ’ਤੇ ਰਹਿਣ ਤੋਂ ਬਾਅਦ, ਅਸੀਂ ਆਪਣੇ ਅਗਲੇ ਕਦਮਾਂ ਬਾਰੇ ਚਰਚਾ ਕੀਤੀ। ਜੇਕਰ ਅਨੁਕੂਲ ਨਤੀਜਾ ਪ੍ਰਾਪਤ ਕਰਨ ਲਈ ਕੁਝ ਹੁੰਦਾ ਤਾਂ ਮੈਂ ਕਰ ਸਕਦਾ ਸੀ, ਅਤੇ ਮੈਂ ਕਰਾਂਗਾ। ਪਰ ਜੇਕਰ ਸਾਨੂੰ ਜਿੱਤ ਦਾ ਯਕੀਨ ਨਹੀਂ ਹੈ ਤਾਂ ਮੈਂ ਆਪਣੇ ਸਮਰਥਕਾਂ ਨੂੰ ਆਪਣਾ ਸਮਾਂ ਅਤੇ ਪੈਸਾ ਖ਼ਰਚ ਕਰਨ ਲਈ ਨਹੀਂ ਕਹਿ ਸਕਦਾ। ਇਸ ਦੇ ਮੱਦੇਨਜ਼ਰ ਮੈਂ ਅੱਜ ਆਪਣੀ ਮੁਹਿੰਮ ਨੂੰ ਮੁਅੱਤਲ ਕਰ ਰਿਹਾ ਹਾਂ।

ਉਨ੍ਹਾਂ ਅੱਗੇ ਕਿਹਾ, ‘ਮੇਰੇ ਲਈ ਇਹ ਸਪੱਸ਼ਟ ਹੋ ਗਿਆ ਹੈ ਕਿ ਜ਼ਿਆਦਾਤਰ ਰਿਪਬਲਿਕਨ ਪ੍ਰਾਇਮਰੀ ਵੋਟਰ ਡੋਨਾਲਡ ਟਰੰਪ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੇ ਹਨ। ਮੇਰੀ ਟਰੰਪ ਨਾਲ ਕਈ ਮੁੱਦਿਆਂ ’ਤੇ ਅਸਹਿਮਤੀ ਹੈ, ਪਰ ਉਹ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਨਾਲੋਂ ਬਿਹਤਰ ਹਨ। ਮੈਂ ਰਿਪਬਲਿਕਨ ਉਮੀਦਵਾਰ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ ਹੈ। ਟਰੰਪ ਨੂੰ ਮੇਰਾ ਸਮਰਥਨ ਹੈ।’

ਟਰੰਪ ਨੇ ਡੀਸੈਂਟਿਸ ਦੇ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਸਵਾਗਤ ਕੀਤਾ ਅਤੇ ਕਿਹਾ, “ਮੈਂ ਰੋਨਾਲਡ ਡੀਸੈਂਟਿਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਉਸਨੂੰ ਇੱਕ ਵਧੀਆ ਕੰਮ ਲਈ ਵਧਾਈ ਦੇਣਾ ਚਾਹੁੰਦਾ ਹਾਂ। ਉਹ ਬਹੁਤ ਦਿਆਲੂ ਹਨ ਅਤੇ ਉਨ੍ਹਾਂ ਨੇ ਮੇਰਾ ਸਮਰਥਨ ਕੀਤਾ ਹੈ। ਮੈਂ ਇਸ ਦੀ ਸ਼ਲਾਘਾ ਕਰਦਾ ਹਾਂ ਅਤੇ ਮੈਂ ਉਨ੍ਹਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।’’    

Read News Paper

Related articles

spot_img

Recent articles

spot_img