ਪੰਜਾਬ ਪੋਸਟ/ਬਿਓਰੋ
ਏਸ਼ੀਆ ਖਿੱਤੇ ਵਿੱਚ ਇੱਕ ਅਹਿਮ ਕੌਮਾਂਤਰੀ ਹਿੱਲਜੁੱਲ ਇਹ ਹੋਈ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀਅਤਨਾਮ ਦੇ ਆਪਣੇ ਹਮਰੁਤਬਾ ਟੋ ਲੈਮ ਨਾਲ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। ਇਸ ਬਾਬਤ ਖਾਸ ਗੱਲ ਇਹ ਹੈ ਕਿ ਪੂਤਿਨ ਦਾ ਇਹ ਅਧਿਕਾਰਿਤ ਦੌਰਾ ਇੱਕ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਯੂਕਰੇਨ ਵਿੱਚ ਆਪਣੀ ਫੌਜੀ ਕਾਰਵਾਈ ਕਾਰਨ ਰੂਸ ਕੌਮਾਂਤਰੀ ਪੱਧਰ ’ਤੇ ਕੁੱਝ ਅਲੱਗ-ਥਲੱਗ ਪੈਣ ਦੇ ਮੱਦੇਨਜ਼ਰ ਏਸ਼ੀਆ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਯਤਨ ਕਰ ਰਿਹਾ ਹੈ। ਦੋਵਾਂ ਦੇਸ਼ਾਂ ਨੇ ਇਸ ਤਹਿਤ ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ, ਤੇਲ ਅਤੇ ਗੈਸ ਅਤੇ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦੇ ਸਮਝੌਤੇ ’ਤੇ ਸਹੀ ਪਾਈ ਹੈ। ਉਹ ਵੀਅਤਨਾਮ ਵਿੱਚ ਪ੍ਰਮਾਣੂ ਵਿਗਿਆਨ ਅਤੇ ਤਕਨਾਲੋਜੀ ਕੇਂਦਰ ਦੇ ਖਾਕੇ ’ਤੇ ਕੰਮ ਕਰਨ ਲਈ ਵੀ ਸਹਿਮਤ ਹੋਏ ਹਨ।
ਏਸ਼ੀਆ ਖਿੱਤੇ ’ਚ ਸਬੰਧਾਂ ਦੀ ਮਜ਼ਬੂਤੀ ਲਈ ਰੂਸ ਵੱਲੋਂ ਵੀਅਤਨਾਮ ਨਾਲ ਹੋਇਆ ਸਮਝੌਤਾ
Published: