ਪੁਣੇ/ਪੰਜਾਬ ਪੋਸਟ
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ’ਤੇ ਗਸ਼ਤ ਲਈ ਚੀਨ ਨਾਲ ਸਫਲ ਸਮਝੌਤੇ ਦਾ ਸਿਹਰਾ ਫੌਜ ਨੂੰ ਦਿਤਾ ਹੈ, ਜਿਸ ਨੇ ‘ਬਹੁਤ ਹੀ ਸੋਚ ਤੋਂ ਪਰੇ’ ਹਾਲਾਤ ਅਤੇ ਕੁਸ਼ਲ ਕੂਟਨੀਤੀ ਨਾਲ ਕੰਮ ਕੀਤਾ। ਮਹਾਰਾਸ਼ਟਰਾ ਦੇ ਪੁਣੇ ਵਿਖੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਜੈਸ਼ੰਕਰ ਨੇ ਕਿਹਾ ਕਿ ਸਬੰਧਾਂ ਨੂੰ ਆਮ ਬਣਾਉਣ ਵਿਚ ਅਜੇ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਵਿਸ਼ਵਾਸ ਬਹਾਲ ਕਰਨ ਅਤੇ ਮਿਲ ਕੇ ਕੰਮ ਕਰਨ ’ਚ ਸੁਭਾਵਕ ਤੌਰ ’ਤੇ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸਿਖਰ ਸੰਮੇਲਨ ਲਈ ਰੂਸ ਦੇ ਕਜ਼ਾਨ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਤਾਂ ਇਹ ਫੈਸਲਾ ਕੀਤਾ ਗਿਆ ਕਿ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਮਿਲਣਗੇ ਅਤੇ ਵੇਖਣਗੇ ਕਿ ਅੱਗੇ ਕਿਵੇਂ ਵਧਣਾ ਹੈ।
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭਾਰਤ-ਚੀਨ ਸਰਹੱਦ ’ਤੇ ਗਸ਼ਤ ਸਮਝੌਤੇ ਲਈ ਫੌਜ ਦੀ ਸ਼ਲਾਘਾ ਕੀਤੀ

Published: