ਦਿੱਲੀ/ਪੰਜਾਬ ਪੋਸਟ
ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਜੀ-20 ਵਿਦੇਸ਼ ਮੰਤਰੀਆਂ ਮੀਟਿੰਗ ’ਚ ਹਿੱਸਾ ਲੈਣ ਲਈ ਅੱਜ ਯਾਨੀ 20 ਫਰਵਰੀ ਤੋਂ ਦੱਖਣੀ ਅਫਰੀਕਾ ਦੀ ਦੋ ਰੋਜ਼ਾ ਯਾਤਰਾ ਕਰਨਗੇ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਦੌਰਾਨ ਮੀਟਿੰਗ ਵਿੱਚ ਵਿਦੇਸ਼ ਮੰਤਰੀ ਵੱਲੋਂ ਕੁਝ ਦੁਵੱਲੀਆਂ ਮੀਟਿੰਗ ਕੀਤੇ ਜਾਣ ਦੀ ਸੰਭਾਵਨਾ ਹੈ। ਦੱਖਣੀ ਅਫਰੀਕਾ ਇਸ ਪ੍ਰਭਾਵਸ਼ਾਲੀ ਸਮੂਹ ਦਾ ਮੌਜੂਦਾ ਪ੍ਰਧਾਨ ਹੈ। ਵਿਦੇਸ਼ ਮੰਤਰਾਲ ਨੇ ਕਿਹਾ, ‘ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਦੱਖਣੀ ਅਫਰੀਕਾ ਗਣਰਾਜ ਦੇ ਕੌਮਾਂਤਰੀ ਸਬੰਧ ਤੇ ਸਹਿਯੋਗ ਮੰਤਰੀ ਰੋਨਾਲਡ ਲਾਮੋਲਾ ਦੇ ਸੱਦੇ ’ਤੇ ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ 20 ਤੇ 21 ਫਰਵਰੀ ਨੂੰ ਦੱਖਣੀ ਅਫਰੀਕਾ ਦੇ ਜੌਹੈਨਸਬਰਗ ਦੀ ਯਾਤਰਾ ਕਰਨਗੇ।’ ਇਹ ਵੀ ਕਿਹਾ ਗਿਆ ਹੈ ਕਿ ਇਸ ਮੀਟਿੰਗ ’ਚ ਮੰਤਰੀ ਦੀ ਭਾਗੀਦਾਰੀ ਜੀ-20 ਮੁਲਕਾਂ ਨਾਲ ਭਾਰਤ ਦੇ ਰਿਸ਼ਤੇ ਮਜ਼ਬੂਤ ਕਰੇਗੀ ਅਤੇ ਇਹ ਅਹਿਮ ਮੰਚ ’ਤੇ ‘ਗਲੋਬਲ ਸਾਊਥ ਦੀ ਆਵਾਜ਼ ਮਜ਼ਬੂਤ’ ਕਰੇਗੀ।