ਅੰਮਿ੍ਤਸਰ/ਪੰਜਾਬ ਪੋਸਟ
ਅੰਮਿ੍ਤਸਰ ਦੀ ਮਹਿੰਗਾ ਸਿੰਘ ਸੈਣੀ ਮਾਰਕੀਟ ਵਿਖੇ ਅੱਗ ਲੱਗਣ ਦੀ ਇੱਕ ਵੱਡੀ ਘਟਨਾ ਵਾਪਰੀ, ਜਿਸ ਵਿੱਚ ਉੱਥੋਂ ਦੇ ਪ੍ਰਬੰਧ ਅਤੇ ਸ਼ਹਿਰ ਵਿੱਚ ਐਮਰਜੈਂਸੀ ਸੇਵਾਵਾਂ ਸਬੰਧੀ ਕਾਫੀ ਨਵੀਆਂ ਗੱਲਾਂ ਉੱਭਰ ਕੇ ਆਈਆਂ ਅਤੇ ਇਸ ਮੌਕੇ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਮੂਹਰੇ ਹੋ ਕੇ ਵਿਚਰਦੇ ਵਿਖਾਈ ਦਿੱਤੇ ਅਤੇ ਉਨਾਂ ਸਮੁੱਚੀ ਸਥਿਤੀ ਉੱਤੇ ਨੇੜਿਓਂ ਨਜ਼ਰ ਬਣਾ ਕੇ ਰੱਖੀ। ਅੰਮਿ੍ਰਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਮੌਜੂਦਾ ਸਮੇਂ ਚੋਣਾਂ ਲੜ ਰਹੇ ਸਾਰੇ ਉਮੀਦਵਾਰਾਂ ਵਿੱਚੋਂ ਸਭ ਤੋਂ ਪਹਿਲਾਂ ਅਤੇ ਪ੍ਰਮੁੱਖਤਾ ਨਾਲ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਖਾਸ ਗੌਰ ਕਰਨ ਵਾਲੀ ਗੱਲ ਇਹ ਵੀ ਸੀ ਏਨੇ ਵੱਡੇ ਘਟਨਾਕ੍ਰਮ ਦੇ ਬਾਵਜੂਦ ਇਸ ਖੇਤਰ ਦਾ ਕੋਈ ਵੀ ਸਿਆਸੀ ਨੁਮਾਇੰਦਾ ਅੱਗ ਲੱਗਣ ਵਾਲੀ ਥਾਂ ਉੱਤੇ ਨਹੀਂ ਸੀ ਪਹੁੰਚਿਆ ਅਤੇ ਸਿਰਫ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਹੀ ਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਨਜ਼ਰ ਆਏ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਸ ਗੱਲ ਉੱਤੇ ਦੁੱਖ ਜ਼ਾਹਰ ਕੀਤਾ ਕਿ ਪਿਛਲੇ ਲੰਮੇ ਸਮੇਂ ਤੋਂ ਅੰਮਿ੍ਰਤਸਰ ਨੂੰ ਇੱਕ ਸਮਾਰਟ ਸਿਟੀ ਬਣਾਉਣ ਦੇ ਦਾਅਵੇ ਹੁੰਦੇ ਰਹੇ ਹਨ, ਪਰ ਇਸ ਦੇ ਬਾਵਜੂਦ ਅੱਗ ਲੱਗਣ ਵਰਗੀ ਘਟਨਾ ਮੌਕੇ ਜਿਸ ਕਿਸਮ ਦੀ ਫੌਰੀ ਸਹਾਇਤਾ ਪਹੁੰਚਣੀ ਚਾਹੀਦੀ ਸੀ, ਉਹੋ ਜਿਹੀ ਸਹੂਲਤ ਦਿਖਾਈ ਨਹੀਂ ਦਿੱਤੀ। ਨਾਲ ਦੀ ਨਾਲ ਉਨਾਂ ਇਹੋ ਜਿਹੀਆਂ ਘਟਨਾਵਾਂ ਕਰਕੇ ਵਪਾਰੀ ਵਰਗ ਦੇ ਹੋ ਰਹੇ ਨੁਕਸਾਨ ਉੱਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਪ੍ਰਬੰਧ ਇਹੋ ਜਿਹੇ ਹੋਣੇ ਚਾਹੀਦੇ ਹਨ ਕਿ ਨੁਕਸਾਨ ਹੋਣ ਦੀ ਨੌਬਤ ਨਾ ਆਵੇ ਅਤੇ ਜੇਕਰ ਫੇਰ ਵੀ ਲੋੜ ਪੈਂਦੀ ਹੈ ਤਾਂ ਫੌਰੀ ਰਾਹਤ ਦੇ ਪੱਕੇ ਪ੍ਰਬੰਧ ਹੋਣ। ਅੰਮਿ੍ਰਤਸਰ ਦੇ ਪੁਤਲੀ ਘਰ ਇਲਾਕੇ ਵਿਖੇ ਖਾਲਸਾ ਕਾਲਜ ਫੋਰ ਵੂਮੈਨ ਦੇ ਨਾਲ ਦੀ ਗਲੀ ਦੇ ਵਿੱਚ ਇੱਕ ਰੈਡੀਮੇਡ ਸ਼ੋਰੂਮ ਉੱਤੇ ਅੱਗ ਲੱਗਣ ਦੀ ਸੂਚਨਾ ਆਈ ਸੀ ਅਤੇ ਦੱਸਿਆ ਗਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਸ਼ੋਅਰੂਮ ਦੇ ਅੰਦਰ ਜਿੰਨਾ ਵੀ ਕੱਪੜੇ ਦਾ ਸਮਾਨ ਪਿਆ ਸੀ ਓਹ ਸਾਰਾ ਸੜ ਕੇ ਸਵਾਹ ਹੋ ਗਿਆ। ਚੋਣਾਂ ਦੇ ਇਸ ਆਲਮ ਵਿੱਚ ਬਿਨਾਂ ਕਿਸੇ ਸਿਆਸੀ ਮੁਫਾਦ ਦੇ ਤਰਨਜੀਤ ਸਿੰਘ ਸੰਧੂ ਵੱਲੋਂ ਘਟਨਾ ਵਾਲੀ ਥਾਂ ਉੱਤੇ ਉਚੇਚੇ ਤੌਰ ਉੱਤੇ ਪਹੁੰਚਣ ਦੇ ਨਾਲ-ਨਾਲ ਸਾਰੀ ਸਥਿਤੀ ਦਾ ਮੁਲਾਂਕਣ ਵੀ ਕੀਤਾ ਗਿਆ ਅਤੇ ਨਾਲ ਦੀ ਨਾਲ ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਵੀ ਕੀਤੀ ਜਾ ਰਹੀ ਹੈ।
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਅੰਮਿ੍ਤਸਰ ਦੇ ਮਾਰਕੀਟ ਘਟਨਾਕ੍ਰਮ ਵਾਲੀ ਥਾਂ ਦਾ ਜਾਇਜ਼ਾ

Published: