ਅੰਮਿ੍ਤਸਰ/ਪੰਜਾਬ ਪੋਸਟ
ਅੰਮਿ੍ਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਦੇ ਨਾਲ-ਨਾਲ ਉਨਾਂ ਜ਼ਰੀਏ ਕਈ ਹੋਰ ਨਵੀਆਂ ਹਾਂ-ਪੱਖੀ ਪਹਿਲਕਦਮੀਆਂ ਵੀ ਗੁਰੂ ਕੀ ਨਗਰੀ ਅੰਮਿ੍ਤਸਰ ਸ਼ਹਿਰ ਦੇ ਨਾਲ ਜੁੜ ਰਹੀਆਂ ਹਨ। ਇਸੇ ਲੜੀ ਤਹਿਤ ਇੱਕ ਵਿਸ਼ਵ ਪੱਧਰੀ ਵਪਾਰਕ ਸਮੂਹ ਨੇ ਹੁਣ ਅੰਮਿ੍ਤਸਰ ਵੱਲ ਦਾ ਰੁਖ ਕਰ ਲਿਆ ਹੈ। ਆਬੂ ਧਾਬੀ ਵਿਖੇ ਸਥਿਤ ਦੁਨੀਆਂ ਦੇ ਸਭ ਤੋਂ ਵੱਡੇ ਦਾਇਰੇ ਵਾਲੇ ਵਪਾਰਕ ਸਮੂਹਾਂ ਵਿੱਚੋਂ ਇੱਕ ਲੂਲੂ ਗਰੁੱਪ ਇੰਟਰਨੈਸ਼ਨਲ ਵੱਲੋਂ ਦੁਨੀਆਂ ਦੇ ਕਈ ਹੋਰਨਾਂ ਦੇਸ਼ਾਂ ਤੋਂ ਬਾਅਦ ਹੁਣ ਪੰਜਾਬ ਦੇ ਅੰਮਿ੍ਰਤਸਰ ਲਈ ਵੀ ਲੋਜਿਸਟਿਕਸ ਅਤੇ ਫੂਡ ਪ੍ਰੋਸੈਸਿੰਗ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਹੈ। ਅਮਰੀਕਾ, ਸ੍ਰੀਲੰਕਾ, ਰੂਸ ਅਤੇ ਯੂਕਰੇਨ ਵਰਗੇ ਦੇਸ਼ਾਂ ਵਿੱਚ ਭਾਰਤ ਦੀ ਪ੍ਰਤਿਨਿਧਤਾ ਕਰ ਚੁੱਕੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਕੌਮਾਂਤਰੀ ਪੱਧਰ ਦੇ ਰੁਤਬੇ ਸਦਕਾ ਬਣੀ ਪਛਾਣ ਅਤੇ ਮਾਣ ਸਨਮਾਨ ਸਦਕਾ ਲੂਲੂ ਗਰੁੱਪ ਇੰਟਰਨੈਸ਼ਨਲ ਵੱਲੋਂ ਉਨਾਂ ਦੇ ਨਾਲ ਇਸ ਸਬੰਧੀ ਲਗਾਤਾਰ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅੰਮਿ੍ਰਤਸਰ ਵੱਲ ਆਉਣ ਦਾ ਵਿਚਾਰ ਬਣਾਇਆ ਗਿਆ।
ਇਸੇ ਵਿਚਾਰ ਵਟਾਂਦਰੇ ਤੋਂ ਬਾਅਦ ਖਾੜੀ ਦੇ ਦੇਸ਼ਾਂ, ਅਫਰੀਕਾ ਮਹਾਂਦੀਪ ਅਤੇ ਦੁਨੀਆਂ ਦੇ ਹੋਰਨਾਂ ਕੋਨਿਆਂ ਤੋਂ ਬਾਅਦ ਹੁਣ ਅੰਮਿ੍ਰਤਸਰ ਵਿੱਚ ਵੀ ਲੂਲੂ ਗਰੁੱਪ ਇੰਟਰਨੈਸ਼ਨਲ ਵੱਲੋਂ ਆਪਣੇ ਕੇਂਦਰ ਖੋਲੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਨਵੀਂ ਪਹਿਲ ਕਦਮੀ ਨਾਲ ਅੰਮਿ੍ਰਤਸਰ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਨਾਲ ਦੀ ਨਾਲ ਵਪਾਰ ਨੂੰ ਵੀ ਹੁਲਾਰਾ ਮਿਲੇਗਾ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸੇ ਵਪਾਰਕ ਸਮੂਹ ਦੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਕੇਂਦਰ ਚੱਲ ਰਹੇ ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵਸਤਾਂ ਦੀ ਵੀ ਖਰੀਦੋ ਫਰੋਖਤ ਅਤੇ ਪੇਸ਼ੇਵਰ ਸਰਗਰਮੀ ਹੁੰਦੀ ਹੈ। ਹੁਣ ਇਸੇ ਸਮੁੱਚੇ ਕਾਰਜ ਨੂੰ ਅੰਮਿ੍ਰਤਸਰ ਵਿੱਚ ਵੀ ਲਿਆਂਦਾ ਜਾ ਰਿਹਾ ਹੈ ਅਤੇ ਇਸ ਸਬੰਧੀ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਮੌਜੂਦਗੀ ਇੱਕ ਅਹਿਮ ਭੂਮਿਕਾ ਨਿਭਾ ਰਹੀ ਹੈ।
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਨਾਲ ਅੰਮਿ੍ਤਸਰ ਆਈ ਇੱਕ ਵਪਾਰਕ ਸਰਗਰਮੀ
Published: