ਚੰਡੀਗੜ੍ਹ/ਪੰਜਾਬ ਪੋਸਟ
ਰੁੱਖਾਂ ਦੀ ਕਟਾਈ ਦੇ ਬਦਲੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਈਡੀ ਨੇ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਚਾਰਜ ਫਰੇਮ ਕੀਤੇ ਹਨ। ਵਣ ਵਿਭਾਗ ਦੇ ਠੇਕੇਦਾਰ ਹਰਮਿੰਦਰ ਸਿੰਘ ਦੇ ਇਲਜ਼ਾਮਾਂ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਧਰਮਸੋਤ ‘ਤੇ ਪ੍ਰਤੀ ਰੁੱਖ 500 ਰੁਪਏ ਕਮਿਸ਼ਨ ਲੈਣ ਦੇ ਇਲਜ਼ਾਮ ਲੱਗੇ ਹਨ। ਈਡੀ ਨੂੰ ਦਿੱਤੇ ਬਿਆਨ ਵਿਚ ਠੇਕੇਦਾਰ ਨੇ ਦੱਸਿਆ ਕਿ ਲਗਭਗ 7000 ਰੁੱਖ ਕੱਟਣ ਲਈ ਪਰਮਿਟ ਪ੍ਰਾਪਤ ਕੀਤਾ ਸੀ। ਜਿਸ ਦੇ ਲਈ ਉਹਨਾਂ ਨੇ ਪ੍ਰਤੀ ਰੁੱਖ 1000 ਰੁਪਏ ਦੇ ਰੂਪ ਵਿੱਚ ਕਮਿਸ਼ਨ ਦਿੱਤਾ। ਜਿਸ ਵਿਚ ਧਰਮਸੋਤ ਨੂੰ 500 ਰੁਪਏ, ਜ਼ਿਲਾ ਵਣ ਅਧਿਕਾਰੀ ਨੂੰ 200 ਰੁਪਏ, ਰੇਂਜ ਦੇ ਪ੍ਰਤੀ ਵਿਅਕਤੀ ਨੂੰ 100 ਪ੍ਰਤੀ ਕਮੀਸ਼ਨ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਧਰਮਸੋਤ ਨੂੰ ਪਹਿਲਾਂ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ।