-11.5 C
New York

‘ਸ਼ਹੀਦਾਂ ਦੇ ਸਿਰਤਾਜ’ -ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ  

Published:

Rate this post

ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਇਤਿਹਾਸ ਵਿਚ‘ਸ਼ਹੀਦਾਂ ਦੇ ਸਿਰਤਾਜ’ਵਜੋਂ ਸਿਖ਼ਰ ਸਨਮਾਨ ਹਾਸਲ ਹੈ। ਦਰਅਸਲ, ‘ਸ਼ਹਾਦਤ’ਲਫਜ਼ ਨੂੰ ਪੜਦਿਆਂ, ਸੁਣਦਿਆਂ ਹੀ ਉਨਾਂ ਦੇ ਦਰਸ਼ਨਦੀਦਾਰੇ ਆਪ ਮੁਹਾਰੇ ਹੋ ਜਾਂਦੇ ਹਨ।ਆਪ ਜੀ ਨੇ ਲੋਕਾਈ ਦੇ ਦਰਦ ਨੂੰ ਆਪਣੇ ਪਿੰਡੇ ‘ਤੇ ਝੱਲਦਿਆਂ ਲਾਸਾਨੀ ਸ਼ਹਾਦਤ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਦੇ ਪਹਿਲੇ ਲਾਸਾਨੀ ਸ਼ਹੀਦ ਹਨ ਜਿਨਾਂ ਨੇ ਸ਼ਾਂਤਮਈ ਰਹਿੰਦਿਆਂ ਹੋਇਆਂ ਧਰਮ, ਸੱਚ ਅਤੇ ਮਨੁੱਖਤਾ ਦੀ ਭਲਾਈ ਹਿੱਤ ਮਹਾਨ ਕੁਰਬਾਨੀ ਦਿੱਤੀ। ਪੰਚਮ ਪਾਤਸ਼ਾਹ ਨੇ ਆਪਣੀ ਸ਼ਹਾਦਤ ਦੇ ਕੇ ‘ਗੁਰ ਸੰਗਤ’ਅਤੇ ‘ਬਾਣੀ’ ਦੇ ਆਸਰੇ ਖੜੇ ਸਿੱਖੀ ਮਹਿਲ ਨੂੰ ਮਜ਼ਬੂਤ ਕੀਤਾ ਅਤੇ ਦੁਨੀਆਂ ਨੂੰ ਜਿੱਥੇ ਜੀਵਨ ਜਿਊਣ ਦੀ ਜਾਚ ਦੱਸੀ ਉੁਥੇ ਮਰਨ ਦਾਵਲਵੀ ਸਿਖਾਇਆ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਐਸੀ ਮਰਨੀ’ਸੰਬੰਧੀ ਸੁਝਾਏ ਗੁੱਝੇ ਭਾਵਨੂੰ ਆਪਣੀ ਸ਼ਹੀਦੀ ਦੁਆਰਾ ਸਾਕਾਰ ਕਰ ਕੇ ਵਿਖਾ ਦਿੱਤਾ। ਇਸ ਸ਼ਹਾਦਤ ਦਾ ਸਿੱਖ ਲਹਿਰ ਅਤੇ ਪੰਜਾਬ ਦੇ ਇਤਿਹਾਸ ਵਿਚ ਦੂਰ ਗਾਮੀ ਅਸਰ ਹੋਇਆ। ਸਿੱਖ ਲਹਿਰ ਨੇ ਇਕ ਨਵਾਂ ਮੋੜ ਕੱਟਿਆ ਅਤੇ ਲੋਕ ਕਲਿਆਣਕਾਰੀ ਸ਼ਕਤੀ ਜ਼ੋਰਦਾਰ ਤਰੀਕੇ ਨਾਲ ਉੱਭਰੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇਤਿਹਾਸ ਦੀ ਮਹਾਨ ਅਤੇ ਯੱੁਗ ਪਲਟਾਊ ਘਟਨਾ ਹੈ। ਇਸ ਨਾਲ ਸਿੱਖ ਇਤਿਹਾਸ ਵਿਚ ਸ਼ਹਾਦਤਾਂ ਦਾ ਨਵਾਂ ਅਧਿਆਇ ਆਰੰਭ ਹੋਇਆ।

ਸ੍ਰੀ ਗੁਰੂ ਅਰਜਨ ਦੇਵ ਜੀ ਦਾਜਨਮ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਘਰੇ 15 ਅਪ੍ਰੈਲ 1563 ਨੂੰ ਮਾਤਾਭਾਨੀ ਜੀ ਦੀ ਕੁੱਖੋਂ, ਗੋਇੰਦਵਾਲ ਵਿਖੇ ਹੋਇਆ। ਗੁਰੂ ਸਾਹਿਬ ਦੇ ਮਾਤਾ, ਬੀਬੀ ਭਾਨੀ ਗੁਰੂ ਅਮਰਦਾਸ ਜੀ ਦੀ ਬੇਟੀ ਸਨ। ਗੁਰੂ ਅਰਜਨ ਸਾਹਿਬ ਦੇ ਭਰਾ ਬਾਬਾ ਪਿ੍ਰਥੀ ਚੰਦ ਅਤੇ ਬਾਬਾ ਮਹਾਂਦੇਵ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਸ਼ੁਰੂ ਤੋਂ ਹੀ ਬ੍ਰਹਮ ਗਿਆਨੀ ਅਵਸਥਾ ਵਾਲੇ, ਧੀਰਜਵਾਨ, ਨਿਮਰ, ਆਤਮਰਸੀਏ, ਦਿਆਲੂ, ਸਮਦਰਸੀ ਤੇ ‘ਬ੍ਰਹਮ ਗਿਆਨੀ ਆਪਿਪ੍ਰਮੇਸੁਰ’ਸਰੂਪ ਸਨ। ਗੁਰੂ ਸਾਹਿਬ ਦੀ ਇਹੋ ਜਹੀ ਸ਼ਖ਼ਸੀਅਤ ਸੀ ਜਿਨਾਂ ਦੀਤਕਣੀਨਾਲਪਾਪਾਂ ਦਾਨਾਸਅਤੇ ਅਗਿਆਨਤਾ ਦਾਹ ਨੇਰਾ ਦੂਰ ਹੋ ਜਾਂਦਾ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਮਹਿਸੂਸ ਕੀਤਾ ਕਿ ਗੁਰਗੱਦੀ ਦਾ ਜ਼ਿੰਮਾ ਤਾਂ ਉਹੀ ਸੰਭਾਲ ਸਕਦਾ ਹੈ ਜਿਸ ਵਿਚ ਧੀਰਜ ਅਤੇ ਨਿਮਰਤਾ ਦਾ ਅੰਸ਼ ਹੋਵੇ।ਆਪ ਬਹੁਤ ਹੀ ਸੂਝਵਾਨ ਸਨ, ਇਹੋ ਕਾਰਨ ਸੀ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਨੂੰ ਗੁਰਗੱਦੀ ਸੌਂਪੀ। ਸੰਨ 1581 ਈ.ਵਿਚ 18 ਸਾਲਦੀਉਮਰ ਵਿੱਚ ਆਪ ਗੁਰਗੱਦੀ ‘ਤੇ ਬਿਰਾਜਮਾਨ ਹੋਏ। ਬਾਬਾ ਬੁੱਢਾ ਜੀ, ਪੰਜ ਸਿੱਖਾਂ ਨੂੰ ਨਾਲਲੈ ਕੇ ਲਾਹੌਰ ਤੋਂ ਅਰਜਨਦੇਵ ਜੀ ਨੂੰ ਲੈ ਆਏ ਤੇ ਸਿੱਖੀ ਮਰਯਾਦਾਅਨਸਾਰਸੇਵਾਸੰਭਾਲੀ ਗਈ। ਕੇਵਲ ਦੋ ਦਿਨ ਸ੍ਰੀ ਗੁਰੂਰਾਮਦਾਸ ਜੀ, ਅੰਮਿ੍ਰਤਸਰ ਰਹਿ ਕੇ ਤੀਜੇ ਦਿਨ ਗੁਰੂਅਰਜਨਦੇਵ ਜੀ ਨਾਲ ਗੋਇੰਦਵਾਲਸਾਹਿਬ ਆ ਗਏ ਅਤੇ ਫਿਰਉਥੇ ਜੋਤੀਜੋਤਸਮਾ ਗਏ। ਇਸ ਦਰਮਿਆਨ, ਕਈ ਵਾਰ ਸ੍ਰੀ ਗੁਰੂਅਰਜਨਸਾਹਿਬ ਦੇ ਵੱਡੇ ਭਰਾਪਿ੍ਰਥੀਚੰਦਵਲੋਂ ਵਿਰੋਧਤਾ ਹੁੰਦੀਰਹੀਪਰਆਪਸ਼ਾਂਤਸੁਭਾਅਮੁਤਾਬਕਹਮੇਸ਼ਾਪੂਰੀਨਿਮਰਤਾ ਵਿੱਚ ਰਹੇ। ਜਿੱਥੇ ਆਮਕਰਕੇ ਧਾਰਮਿਕਅਸਥਾਨਾਂ ਦਾਨਿਰਮਾਣ ਉੱਚੀ ਥਾਂ ਕੀਤਾਜਾਂਦਾ ਹੈ ਉਥੇ ਗੁਰੂਸਾਹਿਬ ਨੇ ਸ੍ਰੀ ਹਰਿਮੰਦਰਸਾਹਿਬਦਾਨਿਰਮਾਣਨੀਵੇਂ ਥਾਂ ਕੀਤਾ ਤਾਂ ਜੋ ਪੌੜੀਆਂ ਉਤਰਦਾ ਹੋਇਆ ਇਨਸਾਨਆਪਣੀਹਉਮੈਤਿਆਗ ਕੇ ਨਿਮਰਤਾਦੀਮੂਰਤਬਣਜਾਵੇ। ਸ੍ਰੀ ਹਰਿਮੰਦਰਸਾਹਿਬਦੀਉਸਾਰੀਸਰੋਵਰ ਦੇ ਵਿਚਕਾਰਕੀਤੀ ਗਈ ਤਾਂ ਜੋ ਪਵਿੱਤਰ ਸਰੋਵਰਦੀਪਰਿਕਰਮਾਕਰਦਾ ਹੋਇਆ ਮਨੁੱਖ ਕ੍ਰੋਧਤਿਆਗ ਕੇ ਸੀਤਲ ਹੋ ਜਾਵੇ। ਗੁਰੂਸਾਹਿਬ ਨੇ ਹਰਿਮੰਦਰਸਾਹਿਬਨੂੰ ਸਾਰੀਮਾਨਵਤਾਦਾਪ੍ਰਤੀਕਬਣਾਉਣਲਈ ਉਸ ਦੇ ਚਾਰੇ ਪਾਸੇ ਚਾਰਦਰਵਾਜ਼ੇ ਰਖਵਾਏ।ਉਦੋਂ ਸਾਰੀਲੋਕਾਈਨੂੰ ਚਾਰਵਰਣਾਂ ਵਿਚਵੰਡਿਆ ਗਿਆ ਸੀ। ਇੰਝ ਗੁਰੂ ਜੀ ਨੇ ਊਚ ਨੀਚਅਤੇ ਅਮੀਰ ਗਰੀਬਦਾਭੇਦਮਿਟਾ ਕੇ ਸਰਬ ਸਾਂਝੇ ਧਾਰਮਿਕਸਥਾਨਦਾਨਿਰਮਾਣਕੀਤਾਜਿਸ ਨੂੰ ਅਸਲੀਸ਼ਬਦਾਂ ਵਿੱਚ ‘ਰੱਬ ਦਾਘਰ’ ਆਖਿਆ ਜਾ ਸਕਦਾ ਹੈ। ਸੂਫ਼ੀਫ਼ਕੀਰਹਜ਼ਰਤਮੀਆਂ ਮੀਰ ਨੇ ਸ੍ਰੀ ਹਰਿਮੰਦਰਸਾਹਿਬਦੀਨੀਂਹ ਰੱਖ ਕੇ ਇਸ ਸਾਂਝੀਵਾਲਤਾਨੂੰ ਹੋਰ ਪਰਪੱਕ ਕੀਤਾਹਾਲਾਂਕਿਸਾਂਝੀਵਾਲਤਾਦੀ ਇਹ ਲਹਿਰਵਕਤ ਦੇ ਹਾਕਮਾਂ ਨੂੰ ਰੜਕਣਵੀ ਲੱਗ ਪਈ ਸੀ। ਗੁਰੂਸਾਹਿਬਦੀਕਿ੍ਰਪਾਸਦਕਾ ਸ੍ਰੀ ਹਰਿਮੰਦਰਸਾਹਿਬਵਿਚ 1604 ਈਸਵੀ ‘ਚ ਸ੍ਰੀ ਗੁਰੂ ਗ੍ਰੰਥਸਾਹਿਬਦਾਸੰਪਾਦਨਮੁਕੰਮਲਹੋਣਉਪਰੰਤ ਸ੍ਰੀ ਹਰਿਮੰਦਰਸਾਹਿਬਵਿਚਪ੍ਰਕਾਸ਼ ਹੋਇਆ। ਸ੍ਰੀ ਗੁਰੂ ਗ੍ਰੰਥਸਾਹਿਬਵਿਚ ਸਿੱਖ ਗੁਰੂਸਾਹਿਬਾਨ, ਹਿੰਦੂਭਗਤਾਂ ਅਤੇ ਮੁਸਲਮਾਨਫ਼ਕੀਰਾਂ ਦੀਰਚਨਾਨੂੰ ਅੰਕਿਤਕਰਨਾ ਉਸ ਸਮੇਂ ਦੇ ਸਮਾਜਦਾ ਇੱਕ ਅਲੌਕਿਕ ਘਟਨਾਕ੍ਰਮ ਸੀ।

ਗੁਰੂਸਾਹਿਬ ਨੇ ਅੰਮਿ੍ਰਤਸਰ ਤੋਂ 25 ਕਿਲੋਮੀਟਰਦੂਰ 1590 ਈ. ਵਿੱਚ ਤਰਨਤਾਰਨਦਾ ਗੁਰਦੁਆਰਾਉਸਾਰਿਆ। ਇਸ ਵਿੱਚ ਗੁਰਦੁਆਰੇ ਦੀਇਮਾਰਤਸਰੋਵਰ ਦੇ ਇੱਕ ਪਾਸੇ ਹੈ। ਇਹ ਤਰਨਤਾਰਨ ਦੇ ਆਲੇ-ਦੁਆਲੇ ਦੀਆਂ ਸੰਗਤਾਂ ਲਈ ਇਹ ਕੇਂਦਰਬਣ ਗਿਆ। ਜਦਆਪਬਿਆਸਦਰਿਆਪਾਰਕਰਕੇ ਦੁਆਬੇ ਗਏ ਤਾਂ ਆਪ ਨੇ ਇੱਕ ਨਵਾਂ ਕੇਂਦਰਕਰਤਾਰਪੁਰ 1594 ਈ. ਦੇ ਆਸ ਪਾਸਵਸਾਇਆਅਤੇ ਗੁਰਦੁਆਰੇ ਦੀਸਥਾਪਨਾਕੀਤੀ। ਗੁਰੂ ਜੀ ਵਡਾਲੀਵਿਖੇ ਕੱੁਝ ਜ਼ਮੀਨਲੈ ਕੇ ਆਪ ਨੇ ਖੇਤੀਕਰਵਾਈ। ਇੱਥੇ ਹੀ 1595 ਈ: ਵਿੱਚ ਗੁਰੂਹਰਿਗੋਬਿੰਦ ਜੀ ਦਾਜਨਮ ਹੋਇਆ। ਇਸ ਦੀਖ਼ੁਸ਼ੀ ਵਿੱਚ ਆਪ ਨੇ ਛੇ ਹਰਟਾਂ ਵਾਲਾ ਖੂਹ ਲਗਵਾਇਆ। ਅਜਿਹੇ ਖੂਹ ਵਿੱਚ ਪੰਜਾਬ ਵਿੱਚ ਕੇਵਲਬਾਦਸ਼ਾਹ ਹੀ ਲਵਾਉਂਦੇ ਸਨਅਤੇ ਉਹ ਵੀ ਇੱਕ ਹਰਟ ਜਾਂ ਦੋ ਹਰਟਾਂ ਵਾਲਾ। ਇੱਕ ਹਰਟਨੂੰ ਗੇੜਨਲਈ ਇੱਕ ਬਲਦਾਂ ਦੀਜੋੜੀ ਹੁੰਦੀ ਸੀ ਜਾਂ ਇੱਕ ਊਠਨਾਲ ਉਸ ਨੂੰ ਗੇੜਿਆਜਾਂਦਾ ਸੀ। ਅੱਜ ਕੱਲ ਇੱਥੇ ਗੁਰਦੁਆਰਾਛੇਹਰਟਾਸਾਹਿਬਸਥਿਤ ਹੈ। ਜ਼ਿਲਾ ਗੁਰਦਾਸਪੁਰ ਵਿੱਚ ਬਿਆਸਦਰਿਆਕੰਢੇ ਤਹਿਸੀਲਬਟਾਲਾਘੁਮਾਣਪਿੰਡਲਾਗੇ ਆਪਣੇ ਸਪੁੱਤਰ ਦੇ ਨਾਂਅ’ਤੇ ਸ੍ਰੀ ਹਰਿਗੋਬਿੰਦਪੁਰਵਸਾਇਆ। ਇਸ ਲਈ ਇੱਕ ਮੁਰੱਬਾ ਜ਼ਮੀਨਖਰੀਦੀ ਗਈ ਸੀ। ਓਧਰ, ਲਾਹੌਰ ਵਿੱਚ ਆਪ ਨੇ ਸ੍ਰੀ ਗੁਰੂਰਾਮਦਾਸ ਜੀ ਦੇ ਜਨਮਅਸਥਾਨ’ਤੇ ਸੰਗਤਾਂ ਦੀਸਹੂਲਤਲਈਬਾਉਲੀਲਗਵਾਈ।ਆਪ ਨੇ ਸਿੱਖਾਂ ਨੂੰ ਘੋੜਿਆਂ ਦਾਵਪਾਰਕਰਨਲਈਅਰਬਮੁਲਕਾਂ ਵਿੱਚ ਭੇਜਿਆ ਜਿਸ ਤੋਂ ਆਪਦੀਦੂਰਅੰਦੇਸ਼ੀਦਾਪਤਾ ਲੱਗਦਾ ਹੈ।ਗੁਰੂਸਾਹਿਬ ਨੇ ਇਸ ਗੱਲ ਨੂੰ ਬਖੂਬੀਮਹਿਸੂਸਕੀਤਾ ਸੀ ਕਿ ਲੋਕਾਂ ਵਿਚਕੇਵਲਮਾਣਨਾਲਜੀਉਣਦੀਤਾਂਘਪੈਦਾਕਰਨੀ ਹੀ ਕਾਫ਼ੀਨਹੀਂ ਹੈ, ਸਗੋਂ ਉਨਾਂ ਲਈ ਇੱਕ ਸਦੀਵੀਜੀਵਨ ਜਾਚ ਬਣਾਉਣਦੀਲੋੜ ਹੈ ਜਿਸ ਦੀਸੇਧੇ ਉਹ ਸੱਚ, ਹੱਕ ਤੇ ਬਰਾਬਰੀਵਾਲਾਜੀਵਨ ਜੀਅ ਸਕਣ।

ਇਸ ਦਰਮਿਆਨਜਹਾਂਗੀਰ ਦੇ ਰਾਜਅੰਦਰਲੇ ਚੁਗ਼ਲਖੋਰਾਂ ਪਿ੍ਰਥੀਚੰਦ, ਚੰਦੂਸ਼ਾਹ, ਸ਼ੇਖ਼ ਮੁਜੱਦਦ ਅਲਫ਼ਸਾਨੀ ਤੇ ਸ਼ੇਖ਼ਬੁਖਾਰੀ ਗੁਰੂਸਾਹਿਬ ਵਿਰੱੁਧ ਝੂਠੀਆਂ ਤੋਹਮਤਾਂ ਲਾਉਂਦੇ ਰਹੇ।ਉਨਾਂ ਨੇ ਜਹਾਂਗੀਰਬਾਦਸ਼ਾਹਨੂੰ ਗੁਰੂਅਰਜਨਦੇਵ ਜੀ ਵਿਰੁਧਖ਼ੂਬਭੜਕਾਇਆਅਤੇ ਖ਼ੁਸਰੋ ਦੀਮਦਦਕਰਨਦਾਵੀਇਲਜ਼ਾਮਲਗਾਇਆ।ਗੁਰੂਘਰਪ੍ਰਤੀ ਸੰਗਤ ਵਿਚਵਧਰਹੀਸ਼ਰਧਾਬਾਰੇ ਸੁਣਨਾਹਾਕਮਾਂ ਨੂੰ ਬਿਲਕੁਲਵੀਪ੍ਰਵਾਨਨਹੀਂ ਸੀ। ਅਸਲਵਿਚ ਜਹਾਂਗੀਰ ਮੌਕੇ ਦੀਭਾਲ ਵਿੱਚ ਸੀ ਕਿ ਉਸ ਨੂੰ ਕਦੋਂ ਕੋਈ ਬਹਾਨਾਮਿਲੇ ਅਤੇ ਉਹ ਸਿੱਖ ਲਹਿਰਨੂੰ ਖਤਮਕਰਦੇਵੇ। ਇਸ ਗੱਲ ਦਾਜ਼ਿਕਰ ਉਹ ਆਪਣੀਸਵੈ-ਜੀਵਨੀ‘ਤੁਜ਼ਕੇ ਜਹਾਂਗੀਰੀ’ਵਿਚਵੀਕਰਦਾ ਹੈ। ਉਸ ਨੂੰ ਬਹਾਨੇ ਦੀਤਲਾਸ਼ ਸੀ ਜੋ ਉਸ ਨੂੰ ਖੁਸਰੋ ਦੀਬਗਾਵਤ ’ਚੋਂ ਮਿਲਿਆ। ਇਸ ਤੋਂ ਇਲਾਵਾਹੋਰਵੀ ਕਈ ਕਾਰਨ ਸਹਾਇਕ ਬਣੇ। ਜਹਾਂਗੀਰ ਨੇ ਗੁਰੂਸਾਹਿਬਨੂੰ ‘ਯਾਸਾ-ਏ-ਸਿਆਸਤ’ਅਧੀਨ ਸਜ਼ਾ ਦਿੱਤੀ ਜਿਸ ਤੋਂ ਭਾਵ ਹੈ ਤਸੀਹੇ ਦੇ ਕੇ ਮਾਰਨਾ। ਇਸ ਤਰਾਂ ਜਹਾਂਗੀਰ ਦੇ ਹੁਕਮਅਨੁਸਾਰ ਗੁਰੂਅਰਜਨਦੇਵ ਜੀ ਨੂੰ ਸ਼ਹੀਦਕੀਤਾ ਗਿਆ। ਗੁਰੂਸਾਹਿਬਨੂੰ ਸ਼ਹੀਦਕਰਨਸਮੇਂ ਕਈ ਤਰਾਂ ਦੇ ਅਕਹਿ ਅਤੇ ਅਸਹਿ ਤਸੀਹੇ ਦਿੱਤੇ ਗਏ। ਜ਼ਾਲਿਮਾਂ ਵੱਲੋਂ ਭਰ ਗਰਮੀ ਦੇ ਮੌਸਮ ਵਿਚ ਗੁਰੂਸਾਹਿਬਨੂੰ ਉਬਲਦੀਦੇਗ਼ਵਿਚਬਿਠਾਇਆ ਗਿਆ, ਤੱਤੀ ਤਵੀ’ਤੇ ਚੌਂਕੜਾ ਲਵਾਇਆ ਗਿਆ ਅਤੇ ਪਾਵਨ ਸੀਸ ’ਤੇ ਸੜਦੀ-ਬਲ਼ਦੀਰੇਤਾਪਾਈ ਗਈ। ਸਭਸਰੀਰਕਕਸ਼ਟਾਂ ਨੂੰ ਬੜੇ ਸਹਿਜ ਵਿਚਸਹਾਰਦਿਆਂ ਇਸ ਨੂੰ ਕਰਤਾਰਦਾਭਾਣਾਸਮਝ ਕੇ ਗੁਰੂਸਾਹਿਬਅਡੋਲਰਹੇ। ਇਸ ਤਰਾਂ ਅਨੇਕਾਂ ਤਸੀਹੇ ਦੇ ਕੇ ਸੰਨ 1606 ਈ: ਵਿਚ ਗੁਰੂਸਾਹਿਬਨੂੰ ਸ਼ਹੀਦਕਰ ਦਿੱਤਾ ਗਿਆ। ਇਸ ਸ਼ਹਾਦਤਵਾਲੇ ਸਥਾਨ’ਤੇ ਰਾਵੀਕੰਢੇ ਲਾਹੌਰ ਵਿੱਚ ਗੁਰਦੁਆਰਾਡੇਰਾਸਾਹਿਬਸਥਿਤ ਹੈ।

ਸ੍ਰੀ ਗੁਰੂਅਰਜਨਦੇਵ ਜੀ ਦੀਸ਼ਹੀਦੀ ਨੇ ਸਿੱਖ ਕੌਮ ਵਿਚ ਜ਼ੁਲਮਦਾਟਾਕਰਾਕਰਨ, ਕਸ਼ਟਾਂ ਨੂੰ ਖਿੜੇ-ਮੱਥੇ ਸਹਾਰਨਅਤੇ ਧਰਮਲਈਕੁਰਬਾਨਹੋਣਦਾਜਜ਼ਬਾਭਰ ਦਿੱਤਾ ਅਤੇ ਆਤਮ-ਭਰੋਸੇ ਨੇ ਉਨਾਂ ਦੇ ਅੰਦਰ ਨਵੀਂਰੂਹਦਾਸੰਚਾਰਵੀਕਰ ਦਿੱਤਾ। ਉਨਾਂ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਸਮੇਂ ਦੀਲੋੜਅਨੁਸਾਰਕੇਵਲਭਗਤੀ ਹੀ ਕਾਫੀਨਹੀਂ ਸਗੋਂ ਭਗਤੀਨਾਲਸ਼ਕਤੀਵੀ ਜ਼ਰੂਰੀ ਹੈ। ਉਨਾਂ ਦੀਕੁਰਬਾਨੀਉਪਰੰਤ‘ਸੰਤ ਤੇ ਸਿਪਾਹੀ’ਦਾਫਲਸਫ਼ਾਰੂਪਮਾਨ ਹੋਇਆ ਅਤੇ ਸਿੱਖਾਂ ਨੂੰ ਹਥਿਆਰਚਲਾਉਣਦੀਸਿਖਲਾਈ ਦਿੱਤੀ ਜਾਣ ਲੱਗੀ। ਉਨਾਂ ਨੇ ਘੋੜ-ਸਵਾਰੀ ਤੇ ਹਥਿਆਰਚਲਾਉਣਦੀਕਲਾਵਿਚਪ੍ਰਬੀਨਤਾਹਾਸਲਕਰਲਈ।ਅਤਿਆਚਾਰੀਮੁਗ਼ਲਹਕੂਮਤ ਦੇ ਖਾਤਮੇ ਲਈਛੇਵੇਂ ਗੁਰੂ ਸ੍ਰੀ ਗੁਰੂਹਰਗੋਬਿੰਦਸਾਹਿਬ ਜੀ ਦੀਅਗਵਾਈਵਿਚ ਉਹ ਇੱਕ ਹੋ ਕੇ ਲੜਨਲਈਤਿਆਰ-ਬਰ-ਤਿਆਰ ਹੋ ਗਏ। ਜ਼ਾਲਮਹਕੂਮਤਦਾਖ਼ਾਤਮਾਕਰਨਲਈ ਸਿੱਖ ਕੌਮ ਹਥਿਆਰਬੰਦ ਹੋ ਗਈ। ਸਾਹਸੀ ਤੇ ਬਹਾਦਰ ਸਿੱਖ ਫ਼ੌਜ ਦੀਨੀਂਹ ਰੱਖੀ ਗਈ ਜਿਸ ਨੇ ਜੰਗ ਦੇ ਮੈਦਾਨਵਿਚਮੁਗ਼ਲਹਕੂਮਤ ਦੇ ਛੱਕੇ ਛੁਡਾ ਦਿੱਤੇ। ਇਸ ਤਰਾਂ, ਸ੍ਰੀ ਗੁਰੂਅਰਜਨਦੇਵ ਜੀ ਦੀਸ਼ਹੀਦੀ ਨੇ ਸਿੱਖੀ ਮਹਿਲਦੀਆਂ ਨੀਂਹਾਂ ਇੰਨੀਆਂ ਮਜ਼ਬੂਤਕਰ ਦਿੱਤੀਆਂ ਕਿ ਉਨਾਂ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਹੋਰਅਨੇਕਾਂ ਸਿੰਘਾਂ-ਸਿੰਘਣੀਆਂ ਨੇ ਮਹਾਨਮਹਿਲਉਸਾਰ ਦਿੱਤਾ ਅਤੇ ਓਸੇ ਕੌਮ ਅਤੇ ਖ਼ਾਲਸਾਪੰਥ ਦੇ ਚਾਨਣਦੀ ਲੌਅ ਅੱਜ ਸਾਰੀਦੁਨੀਆਂ ਵੇਖਦੀ ਹੈ।

Read News Paper

Related articles

spot_img

Recent articles

spot_img