ਨਵੀਂ ਦਿੱਲੀ/ਪੰਜਾਬ ਪੋਸਟ
ਦਿੱਲੀ ਦੀ ਕੋਰਟ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਖ਼ਿਲਾਫ਼ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਕਤਲ ਕੇਸ ਵਿੱਚ ਆਪਣਾ ਫ਼ੈਸਲਾ ਸੁਣਾਉਣ ਦੀ ਤਰੀਖ਼ 31 ਜਨਵਰੀ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਇਹ ਫ਼ੈਸਲਾ ਇਸਤਗਾਸਾ ਧਿਰ ਵੱਲੋਂ ਕੁਝ ਨੁਕਤਿਆਂ ’ਤੇ ਵਾਧੂ ਬਹਿਸ ਕਰਨ ਲਈ ਸਮਾਂ ਮੰਗਣ ਮਗਰੋਂ ਲਿਆ। ਪਹਿਲਾਂ ਇਹ ਫ਼ੈਸਲਾ ਅੱਜ ਸੁਣਾਇਆ ਜਾਣਾ ਸੀ।
ਇਹ ਮਾਮਲਾ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਖੇਤਰ ਵਿੱਚ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੀ ਕਥਿਤ ਹੱਤਿਆ ਨਾਲ ਸੰਬੰਧਿਤ ਹੈ। ਕੋਰਟ ਨੇ ਪਹਿਲਾਂ ਦੋਹਾਂ ਧਿਰਾਂ ਦੀ ਅੰਤਿਮ ਜਿਰ੍ਹਾ ਸੁਣਨ ਤੋਂ ਬਾਅਦ ਫ਼ੈਸਲਾ ਰਾਖਵਾਂ ਰੱਖਿਆ ਸੀ। ਇਸ ਕੇਸ ਦੀ ਸ਼ੁਰੂਆਤੀ ਜਾਂਚ ਪੰਜਾਬੀ ਬਾਗ ਪੁਲੀਸ ਥਾਣੇ ਵੱਲੋਂ ਕੀਤੀ ਗਈ ਸੀ, ਪਰ ਮਗਰੋਂ ਇਸ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਹਵਾਲੇ ਕੀਤਾ ਗਿਆ। ਹੁਣ ਸਾਰੇ ਧਿਆਨ 31 ਜਨਵਰੀ ਨੂੰ ਸੁਣਾਏ ਜਾਣ ਵਾਲੇ ਕੋਰਟ ਦੇ ਫ਼ੈਸਲੇ ਤੇ ਕੇਂਦ੍ਰਿਤ ਹਨ।
ਸੱਜਣ ਕੁਮਾਰ ਖਿਲਾਫ਼ 1984 ਕਤਲ ਕੇਸ ਵਿੱਚ ਫ਼ੈਸਲਾ ਹੁਣ 31 ਜਨਵਰੀ ਨੂੰ ਆਵੇਗਾ

Published: