18.4 C
New York

ਜੇਲ੍ਹ ਤੋਂ ਰਿਹਾਅ ਕੀਤੇ ਗਏ ਸਰਵਣ ਸਿੰਘ ਪੰਧੇਰ ਅਤੇ ਕਈ ਹੋਰ ਕਿਸਾਨ ਆਗੂ

Published:

Rate this post

ਸ੍ਰੀ ਮੁਕਤਸਰ ਸਾਹਿਬ/ਪੰਜਾਬ ਪੋਸਟ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂ ਸਰਵਣ ਸਿੰਘ ਪੰਧੇਰ ਨੂੰ ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਦੀ ਜੇਲ ਤੋਂ ਕਈ ਹੋਰ ਕਿਸਾਨ ਆਗੂਆਂ ਦੇ ਨਾਲ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਈ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਇੱਕ ਵੀਡੀਉ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਰਿਹਾਈ ਤੋਂ ਬਾਅਦ ਹੁਣ ਬਹਾਦਰਗੜ੍ਹ ਜਾ ਰਹੇ ਹਨ, ਜਿੱਥੇ ਉਨ੍ਹਾਂ ਦੀ ਗੱਡੀ ਖੜ੍ਹੀ ਹੈ ਅਤੇ ਉਥੇ ਪਹੁੰਚ ਕੇ ਹੀ ਅਗਲਾ ਪ੍ਰੋਗਰਾਮ ਦੇਖਣਗੇ। ਇਸ ਤੋਂ ਬਾਅਦ ਓਹ 9 ਵਜੇ ਬਹਾਦਰਗੜ੍ਹ ਪ੍ਰੈੱਸ ਕਾਨਫ਼ਰੰਸ ਕਰਨ ਪਹੁੰਚੇ ਜਿੱਥੇ ਉਨਾਂ ਪੰਜਾਬ ਦੀ ਆਪ ਸਰਕਾਰ ਉੱਤੇ ਕਿਸਾਨਾਂ ਖਿਲਾਫ਼ ਕਾਰਵਾਈ ਲਈ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਹੁਣ ਕਿਸਾਨ ਆਗੂ ਮਿਲ ਕੇ ਅਗਲੀ ਰਣਨੀਤੀ ਉਲੀਕਣਗੇ। ਜ਼ਿਕਰਯੋਗ ਹੈ ਕਿ ਸਰਵਣ ਸਿੰਘ ਪੰਧੇਰ ਨੂੰ 19 ਮਾਰਚ ਨੂੰ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਤੋਂ ਮਗਰੋਂ ਵਾਪਸ ਸ਼ੰਭੂ ਅਤੇ ਖਨੌਰੀ ਬਾਰਡਰਾਂ ਲਈ ਵਾਪਸ ਆਉਂਦਿਆਂ ਪੰਜਾਬ ਪੁਲੀਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਉਥੋਂ ਬਹਾਦਰਗੜ੍ਹ ਲਿਜਾਣ ਤੋਂ ਬਾਅਦ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ।

Read News Paper

Related articles

spot_img

Recent articles

spot_img