4.3 C
New York

ਸੀਨੀਅਰ ਫਿਲਮ ਅਦਾਕਾਰਾ ਸੁਲਕਸ਼ਨਾ ਪੰਡਿਤ ਦਾ ਦੇਹਾਂਤ

Published:

Rate this post

ਮੁੰਬਈ/ਪੰਜਾਬ ਪੋਸਟ
ਬੌਲੀਵੁੱਡ ਦੀ ਸੀਨੀਅਰ ਅਦਾਕਾਰਾ ਸੁਲਕਸ਼ਨਾ ਪੰਡਿਤ ਦਾ ਦੇਹਾਂਤ ਹੋ ਗਿਆ ਹੈ। ਪੰਜ ਦਹਾਕੇ ਪਹਿਲਾਂ ਫਿਲਮ ਨਗਰੀ ‘ਚ ਸਰਗਰਮ 71 ਸਾਲਾ ਅਦਾਕਾਰਾ ਦੇ ਮੌਤ ਦੇ ਕਾਰਨਾਂ ਦਾ ਫੌਰੀ ਤੌਰ ‘ਤੇ ਪਤਾ ਨਹੀਂ ਲੱਗਿਆ ਪਰ ਇਹ ਜਾਣਕਾਰੀ ਮਿਲੀ ਹੈ ਕਿ ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੀਨਾਵਤੀ ਹਸਪਤਾਲ ਵਿਚ ਆਖਰੀ ਸਾਹ ਲਏ। ਜ਼ਿਕਰਯੋਗ ਹੈ ਕਿ ਸੁਡਕਸ਼ਨਾ ਪੰਡਿਤ ਨੇ ਅਦਾਕਾਰੀ ਤੋਂ ਪਹਿਲਾਂ ਗਾਇਕੀ ਵਿਚ ਵੀ ਹੱਥ ਅਜ਼ਮਾਇਆ ਸੀ। ਸੁਲਕਸ਼ਨਾ ਪੰਡਿਤ ਫਿਲਮ ‘ਉਲਝਨ’ ਤੇ ‘ਸੰਕੋਚ’ ਨਾਲ ਮਕਬੂਲ ਹੋਈ ਸਨ। ਸੁਲਕਸ਼ਨਾ ਦਾ ਜਨਮ 1954 ਵਿਚ ਹੋਇਆ ਸੀ ਤੇ ਉਨਾਂ ਨੇ ਸਾਰੀ ਉਮਰ ਵਿਆਹ ਨਹੀਂ ਸੀ ਕਰਵਾਇਆ। ਉਸ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨਾਂ ਦੇ ਪ੍ਰਸੰਸਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Read News Paper

Related articles

spot_img

Recent articles

spot_img