- ਸ਼ਾਹਰੁਖ ਖਾਨ ਅਤੇ ਰਾਣੀ ਮੁਖਰਜੀ ਨੂੰ ਸਰਬੋਤਮ ਅਦਾਕਾਰਾਂ ਦਾ ਸਨਮਾਨ
ਆਬੂ ਧਾਬੀ/ਪੰਜਾਬ ਪੋਸਟ
ਅਬੂ ਧਾਬੀ ਦੇ ‘ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਐਵਾਰਡਜ਼ 2024’ (ਆਇਫਾ) ਵਿੱਚ ਅਦਾਕਾਰ ਸ਼ਾਹਰੁਖ ਖਾਨ ਨੂੰ ਫਿਲਮ ‘ਜਵਾਨ’ ਲਈ ਸਰਬੋਤਮ ਅਦਾਕਾਰ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ ਜਦਕਿ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਨੂੰ ਸਰਬੋਤਮ ਫਿਲਮ ਦਾ ਪੁਰਸਕਾਰ ਮਿਲਿਆ ਹੈ। ਭੁਪਿੰਦਰ ਬੱਬਲ ਨੂੰ ਫਿਲਮ ‘ਐਨੀਮਲ’ ਦੇ ਗੀਤ ‘ਅਰਜਣ ਵੈਲੀ’ ਲਈ ਸਰਬੋਤਮ ਪਲੇਅਬੈਕ ਗਾਇਕ ਪੁਰਸ਼ ਦਾ ਪੁਰਸਕਾਰ ਮਿਲਿਆ ਅਤੇ ਨਾਲ ਹੀ ਉਸ ਨੂੰ ‘ਸਤਰੰਗਾ’ ਗੀਤ ਲਈ ਸਭ ਤੋਂ ਵਧੀਆ ਬੋਲ ਲਈ ਪੁਰਸਕਾਰ ਦਿੱਤਾ ਗਿਆ। ਅਦਾਕਾਰਾ ਰਾਣੀ ਮੁਖਰਜੀ ਨੂੰ ਫਿਲਮ ‘ਮਿਸਿਜ਼ ਚਟਰਜੀ ਵਰਸਿਜ਼ ਨਾਰਵੇ’ ਵਿੱਚ ਉਸ ਦੀ ਭੂਮਿਕਾ ਲਈ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। ਗਾਇਕਾ ਸ਼ਿਲਪਾ ਰਾਓ ਨੂੰ ਫਿਲਮ ‘ਜਵਾਨ’ ਦੇ ਗੀਤ ‘ਚਲਿਆ’ ਲਈ ਸਰਬੋਤਮ ਪਲੇਅਬੈਕ ਗਾਇਕ ਦਾ ਪੁਰਸਕਾਰ ਮਿਲਿਆ।