ਮੁੰਬਈ/ਪੰਜਾਬ ਪੋਸਟ
‘ਕਾਂਟਾ ਲਗਾ’ ਰੀਮਿਕਸ ਗੀਤ ਤੋਂ ਚਰਚਿਤ ਹੋਈ ਅਤੇ ‘ਬਿੱਗ ਬੌਸ 13’ ਦੀ ਪ੍ਰਤੀਯੋਗੀ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਅਦਾਕਾਰਾ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਦੇਹ ਇਸ ਸਮੇਂ ਕੂਪਰ ਹਸਪਤਾਲ ਵਿੱਚ ਹੈ। ਹਸਪਤਾਲ ਦੇ ਰਿਸੈਪਸ਼ਨਿਸਟ ਦੇ ਹਵਾਲੇ ਨਾਲ ਕਿਹਾ ਕਿ ਅਦਾਕਾਰਾ ਨੂੰ ਬੀਤੀ ਰਾਤ ਦਿਲ ਦਾ ਦੌਰਾ ਪਿਆ ਜੋ ਘਾਤਕ ਸਾਬਤ ਹੋਇਆ ਅਤੇ ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ। ਰਿਪੋਰਟਾਂ ਅਨੁਸਾਰ, ਉਸ ਦੇ ਪਤੀ ਅਤੇ ਅਦਾਕਾਰ ਪਰਾਗ ਤਿਆਗੀ ਨੇ ਤੁਰੰਤ ਸ਼ੇਫਾਲੀ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਪਹੁੰਚਦਿਆਂ ਹੀ ਸ਼ੇਫਾਲੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸ਼ੇਫਾਲੀ ਜ਼ਰੀਵਾਲਾ ਦੇ ਅਚਾਨਕ ਦੁਨੀਆ ਤੋਂ ਚਲੇ ਜਾਣ ਨਾਲ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਹੈ।






