ਡੇਰਾਬੱਸੀ/ਪੰਜਾਬ ਪੋਸਟ
ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਉਸ ਵੇਲੇ ਮੁੜ ਚਰਚਾ ਵਿੱਚ ਆ ਗਈ ਜਦੋਂ ਡੇਰਾ ਬੱਸੀ ਇਲਾਕੇ ਦੇ ਪੁਲੀਸ ਸਟੇਸ਼ਨ ਤੋਂ ਸਿਰਫ 100 ਮੀਟਰ ਦੀ ਦੂਰੀ ਉੱਤੇ ਸਥਿਤ ਅਪੋਲੋ ਡਾਏਗੋਨਜ਼ ਸੈਂਟਰ ਨਾਂਅ ਦੇ ਅਦਾਰੇ ਦੇ ਠੀਕ ਬਾਹਰ ਮੋਟਰਸਾਈਕਲ ’ਤੇ ਆਏ ਬਦਮਾਸ਼ਾਂ ਨੇ ਦੋ ਹਵਾਈ ਫਾਇਰ ਕੀਤੇ। ਮਿਲੀ ਜਾਣਕਾਰੀ ਮੁਤਾਬਕ, ਗੋਲੀ ਚਲਾਉਣ ਵਾਲੇ ਵਿਅਕਤੀ ਫਾਇਰ ਕਰਨ ਤੋਂ ਪਹਿਲਾਂ ਰਿਸੈਪਸ਼ਨ ਉੱਤੇ ਬੈਠੀ ਔਰਤ ਨੂੰ ਇੱਕ ਪਰਚੀ ਵੀ ਫੜਾ ਕੇ ਗਏ ਜਿਸ ਵਿੱਚ ਹਿੰਦੀ ’ਚ ਲਿਖਿਆ ਸੀ ਕਿ ‘ਜੇਕਰ ਆਪਣੀ ਸਲਾਮਤੀ ਚਾਹੁੰਦੇ ਹੋ ਤਾਂ ਇਸ ਨੰਬਰ ਉੱਤੇ ਛੇਤੀ ਸੰਪਰਕ ਕੀਤਾ ਕਰਨਾ, ਅੱਜ ਇੱਕ ਚੱਲੀ ਹੈ ਕੱਲ੍ਹ 101 ਚੱਲਣਗੀਆਂ’। ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਬਦਮਾਸ਼ਾਂ ਨੇ ਆਪਣੇ ਆਪ ਨੂੰ ਕੌਸ਼ਲ ਚੋਧਰੀ ਗੈਂਗ ਨਾਲ ਸੰਬਧਤ ਹੋਣ ਦੀ ਗੱਲ ਵੀ ਲਿਖੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਘਟਨਾਕ੍ਰਮ ਦੀ ਜਾਂਚ ਆਰੰਭੀ ਗਈ ਹੈ।