22.7 C
New York

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 7 ਮੈਂਬਰੀ ਸਬ-ਕਮੇਟੀ ਦਾ ਗਠਨ

Published:

Rate this post
  • ਸਬ-ਕਮੇਟੀ ਅਮਰੀਕਾ ਦੇ ਗੁਰੂਘਰਾਂ ਦੇ ਧਾਰਮਿਕ, ਪ੍ਰਬੰਧਕੀ ਮਾਮਲਿਆਂ ਦਾ ਕਰਿਆ ਕਰੇਗੀ ਨਿਵਾਰਨ

ਅੰਮਿ੍ਤਰਸਰ,ਕੈਲੀਫੋਰਨੀਆਂ/ਪੰਜਾਬ ਪੋਸਟ
ਸਿੱਖ ਕੌਮ ਦੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਤਿਕਾਰ ਯੋਗ, ਸਿੰਘ ਸਾਹਿਬ ਜਥੇਦਾਰ ਸਾਹਿਬ ਜੀ ਨੇ ਅਮਰੀਕਾ ਦੇ ਗੁਰਦੁਆਰਾ ਸਾਹਿਬਾਨਾਂ ਦੇ ਧਾਰਮਿਕ/ਮਰਿਯਾਦਾ ਅਤੇ ਪ੍ਰਬੰਧਕੀ ਮਾਮਲਿਆਂ ਦਾ ਨਿਵਾਰਨ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਧਾਰਿਤ 7 ਮੈਂਬਰੀ ਸਬ ਕਮੇਟੀ ਨੀਯਤ ਕੀਤੀ ਗਈ ਹੈ ।ਇਹ ਸਬ ਕਮੇਟੀ ਗੁਰੂ ਸਾਹਿਬ ਜੀ ਦੀ ਭੈਅ ਭਾਵਨੀ ਵਿੱਚ ਰਹਿੰਦਿਆਂ ਹੋਇਆਂ ਗੁਰਮਤਿ ਦੀ ਰੋਸ਼ਨੀ ਦੁਆਰਾ ਨਿਰਪੱਖਤਾ ਨਾਲ ਗੁਰ ਸਾਹਿਬ ਜੀ ਦੀ ਦਰਸਾਈ ਹੋਈ ਮਰਯਾਦਾ ਅਨੁਸਾਰ ਸੇਵਾ ਨਿਭਾਏਗੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਇਸ ਕਮੇਟੀ ਵਿਚ ਵਿਸ਼ੇਸ਼ ਤੌਰ ਤੇ ਬੀਬੀਆਂ ਨੂੰ ਵੀ ਸਤਿਕਾਰ ਦਿੰਦਿਆ ਹੋਇਆਂ ਇਸ ਸਬ ਕਮੇਟੀ ਵਿੱਚ ਬੀਬੀ ਗੁਰਵਿੰਦਰ ਕੌਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਅਤਿ ਸ਼ਲਾਘਾਯੋਗ ਹੈ।
ਸਿੰਘ ਸਾਹਿਬ ਜੀ ਵੱਲੋਂ ਵਿਸ਼ੇਸ਼ ਤੌਰ ਇਸ ਸਬ ਕਮੇਟੀ ਦੇ ਕੋਆਰਡੀਨੇਸ਼ਨ ਦੀ ਸੇਵਾ ਭਾਈ ਸਵਿੰਦਰ ਸਿੰਘ ਮੈਰੀਲੈਂਡ ਦੇ ਜੁੰਮੇ ਲਾਈ ਗਈ ਹੈ ਅਤੇ ਜੋ ਸਮੇਂ ਸਮੇਂ ਤੇ ਸਾਰੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣਗੇ। ਬੀਤੇ ਦਿਨ ਇਸ ਕਮੇਟੀ ਦੇ ਮੈਂਬਰਾਂ ਨੇ ਪਹਿਲੀ ਮਿਟਿੰਗ 20 ਜੁਲਾਈ 2024 ਨੂੰ ਕੀਤੀ ਅਤੇ ਸਮੂਹ ਮੈਂਬਰਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਸਮੂਹ ਕਮੇਟੀ ਮੈਂਬਰ ਖਾਸਲਾ ਪੰਥ ਦੀਆਂ ਰਹੁ ਰੀਤਾਂ ਅਨੁਸਾਰ ਪੰਥਕ ਸੇਵਾਵਾਂ ਕਰ ਸਕਣ ਅਤੇ ਅਮਰੀਕਾ ਵਿੱਚ ਰਹਿੰਦੇ ਸਮੂਹ ਸਿੱਖਾਂ ਦਾ ਆਪਸੀ ਪਰਸਪਰ ਪਿਆਰ, ਏਕਤਾ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਣ।
ਮੀਟਿੰਗ ਦੌਰਾਨ ਸਮੂਹ ਮੈਬਰਾਨ ਜਿਸ ਵਿਚ ਸ. ਜਸਪ੍ਰੀਤ ਸਿੰਘ ਜੀ ਐਡਵੋਕੇਟ (ਕੈਲੀਫੋਰਨੀਆ), ਭਾਈ ਸ਼ਵਿੰਦਰ ਸਿੰਘ ਜੀ (ਮੈਰੀਲੈਂਡ), ਭਾਈ ਰਣਜੀਤ ਸਿੰਘ ਜੀ (ਨਿਊਯਾਰਕ), ਬੀਬੀ ਗੁਰਵਿੰਦਰ ਕੌਰ ਜੀ (ਵਰਜੀਨੀਆ), ਬਾਬਾ ਮੁਖਤਿਆਰ ਸਿੰਘ ਜੀ ਮੁਖੀ (ਇੰਡੀਆਨਾ), ਸ ਅਜੈਪਾਲ ਸਿੰਘ ਜੀ (ਨਿਊਯਾਰਕ), ਸ ਅਮਰੀਕ ਸਿੰਘ ਜੀ (ਸ਼ਿਕਾਗੋ) ਸ਼ਾਮਲ ਹੋਏ।

Read News Paper

Related articles

spot_img

Recent articles

spot_img