-1.1 C
New York

ਪੰਜਾਬੀ ਨੌਜਵਾਨ ਗਾਇਕ ਸ਼ੁਭ ਦਾ ਉੱਤਰੀ ਅਮਰੀਕਾ ਦੌਰਾ ਹੋਇਆ ਰੱਦ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਪੰਜਾਬੀ ਨੌਜਵਾਨ ਗਾਇਕ ਸ਼ੁਭ ਨੇ ਆਪਣੇ ਉੱਤਰੀ ਅਮਰੀਕਾ ਦੌਰੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਖ਼ਬਰ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕਾਂ ਲਈ ਇਕ ਵੱਡਾ ਝਟਕਾ ਹੈ। ਸ਼ੁਭ ਦੀ ਟੀਮ ਨੇ ਕਿਹਾ ਕਿ ਇਹ ਫ਼ੈਸਲਾ ਫਲਾਈਟ ਦੇਰੀ ਕਾਰਨ ਲਿਆ ਗਿਆ ਹੈ। ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਦਿਖਾਈ ਦੇ ਰਹੇ ਹਨ। ਸ਼ੁਭ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਟੂਰ ਰੱਦ ਕਰਨ ਦੀ ਜਾਣਕਾਰੀ ਦਿਤੀ। ਟਿਕਟ ਬੁਕਿੰਗ ਪਲੇਟਫ਼ਾਰਮ ਦੇ ਅਨੁਸਾਰ, ਉਨ੍ਹਾਂ ਦਾ ਪਹਿਲਾ ਸ਼ੋਅ 22 ਅਗਸਤ ਨੂੰ ਅਮਰੀਕਾ ਦੇ ਓਕਲੈਂਡ ਅਰੇਨਾ ਵਿਖੇ ਹੋਣਾ ਸੀ। ਇਸ ਤੋਂ ਬਾਅਦ, 23 ਅਗਸਤ ਨੂੰ ਕੈਨੇਡਾ ਦੇ ਵੈਨਕੂਵਰ ਰੋਜਰਸ ਅਰੇਨਾ ਅਤੇ 5 ਸਤੰਬਰ ਨੂੰ ਟੋਰਾਂਟੋ ਸਕੋਸ਼ੀਆਬੈਂਕ ਅਰੇਨਾ ਵਿਖੇ ਪ੍ਰੋਗਰਾਮ ਤਹਿ ਕੀਤੇ ਗਏ ਸਨ ਪਰ ਹੁਣ ਇਹ ਸਾਰੇ ਸ਼ੋਅ ਰੱਦ ਕਰ ਦਿੱਤੇ ਗਏ ਹਨ। ਗਾਇਕ ਸ਼ੁਭ ਨੇ ਅਪਣੇ ਪ੍ਰੋਗਰਾਮ ਨੂੰ ਰੱਦ ਕਰਨ ਸਬੰਧੀ ਇੱਕ ਅਧਿਕਾਰਤ ਬਿਆਨ ‘ਚ ਕਿਹਾ ਹੈ ਕਿ ਹਾਲ ਹੀ ਵਿਚ ਹੋਈ ਏਅਰਲਾਈਨ ਹੜਤਾਲ ਕਾਰਨ ਉਨਾਂ ਦੀ ਟੀਮ ਦੇ ਮੁੱਖ ਮੈਂਬਰਾਂ ਦੀ ਯਾਤਰਾ ਅਤੇ ਪ੍ਰੋਡਕਸ਼ਨ ਵਿਚ ਭਾਰੀ ਸਮੱਸਿਆਵਾਂ ਆਈਆਂ ਹਨ। ਇਸ ਲਈ ਓਹ ਨਾ ਚਾਹੁੰਦੇ ਹੋਏ ਵੀ ਪੂਰੇ ਉੱਤਰੀ ਅਮਰੀਕਾ ਦੌਰੇ ਨੂੰ ਰੱਦ ਕਰਨ ਲਈ ਮਜਬੂਰ ਹਨ।

Read News Paper

Related articles

spot_img

Recent articles

spot_img