- ਨਿਊਯਾਰਕ ਵਿਖੇ ‘ਸਿੱਖ ਪੇਰੈਂਟਿੰਗ ਵਰਕਸ਼ਾਪ’ ਪਹਿਲੀ ਫਰਵਰੀ ਨੂੰ
ਨਿਊਯਾਰਕ/ਪੰਜਾਬ ਪੋਸਟ
ਅਮਰੀਕਾ ਦੇ ਨਿਊਯਾਰਕ ਵਿਖੇ ਸਮਾਰਟ ਸਿੱਖ ਅਤੇ ਗੁਰਦੁਆਰਾ ਪਲੇਨ ਵਿਊ ਦੀ ਪ੍ਰਬੰਧਕ ਕਮੇਟੀ ਦੇ ਸਾਂਝੇ ਉੱਦਮ ਤਹਿਤ ਸਨਿਚਰਵਾਰ ਪਹਿਲੀ ਫਰਵਰੀ ਨੂੰ ‘ਸਿੱਖ ਪੇਰੈਂਟਿੰਗ ਵਰਕਸ਼ਾਪ’ ਦੇ ਸਿਰਲੇਖ ਹੇਠ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਜਿਸ ਤਹਿਤ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਤੇ ਗੁਰਮਤਿ ਨਾਲ ਜੋੜਨ ਦਾ ਬੇਹੱਦ ਅਹਿਮ ਉਪਰਾਲਾ ਹੋਵੇਗਾ। ਇਸ ਦਰਮਿਆਨ, ਦੁਪਹਿਰੇ ਇੱਕ ਵਜੇ ਤੋਂ ਸ਼ਾਮ 6 ਵਜੇ ਤੱਕ ਹੋਣ ਵਾਲੀ ਇਸ ਵਰਕਸ਼ਾਪ ਤਹਿਤ ਬੱਚਿਆਂ ਨੂੰ ਢੁੱਕਵੀਂ ਉਮਰ ਦੇ ਹਿਸਾਬ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇਣ ਉੱਤੇ ਸਾਰਥਕ ਚਰਚਾ ਹੋਵੇਗੀ ਅਤੇ ਇਸ ਦੌਰਾਨ ਪ੍ਰੋਫੈਸਰ ਗੁਰਚਰਨ ਸਿੰਘ ਜੀ ਯੂਐਸਏ ਪ੍ਰਮੁੱਖ ਭੂਮਿਕਾ ਨਿਭਾਉਣਗੇ। ਵਿਦੇਸ਼ੀ ਧਰਤੀ ਉੱਤੇ ਬੱਚਿਆਂ ਨੂੰ ਸਿੱਖੀ ਦੀਆਂ ਕਦਰਾਂ ਕੀਮਤਾਂ ਅਤੇ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਕੇ ਰੱਖਣ ਲਈ ਇਸ ਉਪਰਾਲੇ ਦੀ ਵਿਸ਼ੇਸ਼ ਮਹੱਤਤਾ ਬਣਦੀ ਹੈ। ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਲਈ ਪ੍ਰਬੰਧਕਾਂ ਵੱਲੋਂ ਦਿੱਤੇ ਗਏ ਇਸ਼ਤਿਹਾਰ ਵਿਚਲੇ ਸਕੈਨਰ ਕੋਡ ਰਾਹੀਂ ਵੀ ਰਜਿਸਟਰ ਕੀਤਾ ਜਾ ਸਕਦਾ ਹੈ। ਇਸ ਸਮੁੱਚੇ ਉਪਰਾਲੇ ਸਬੰਧੀ ਕਿਸੇ ਵੀ ਕਿਸਮ ਦੀ ਹੋਰ ਜਾਣਕਾਰੀ ਲਈ ਜਤਿੰਦਰ ਸਿੰਘ ਨਾਲ ਇਸ ਨੰਬਰ +1 516-445-1300 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।