20 C
New York

‘ਸਿਖਸ ਆਫ ਅਮੈਰਿਕਾ’ ਵੱਲੋਂ ਅਮਰੀਕਾ ਦੇ ਤੂਫਾਨ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਦੀ ਸੇਵਾ

Published:

Rate this post
  • ਮੈਰੀਲੈਂਡ ਵਿਚ ਆਪਣੇ ਗ੍ਰਹਿ ਵਿਖੇ ਬੀਤੇ 6 ਅਕਤੂਬਰ ਦੇ ਦਿਨ ਲਏ ਅੰਤਿਮ ਸੁਆਸ

ਮੈਰੀਲੈਂਡ/ਪੰਜਾਬ ਪੋਸਟ
ਪਿਛਲੇ ਦਿਨੀਂ ਅਮਰੀਕਾ ਵੱਸਦੇ ਸਿੱਖ ਭਾਈਚਾਰੇ ਨੇ ਆਪਣੀ ਇੱਕ ਬਹੁਤ ਹੀ ਮਾਣਮੱਤੀ ਸ਼ਖਸੀਅਤ ਨੂੰ ਗੁਆ ਲਿਆ ਜਦੋਂ ਅਮਰੀਕਾ ਦੀ ਧਰਤੀ ਉੱਤੇ ਸਿੱਖ ਕੌਮ ਦੀ ਬਿਹਤਰੀ ਅਤੇ ਢੁੱਕਵੀਂ ਪ੍ਰਤੀਨਿਧਤਾ ਲਈ ਯਤਨਸ਼ੀਲ ਜਥੇਬੰਦੀ, ‘ਸਿੱਖਸ ਆਫ ਅਮੈਰਿਕਾ’ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਦੇ ਸਤਿਕਾਰਯੋਗ ਮਾਮਾ ਜੀ ਸ. ਇੰਦਰਜੀਤ ਸਿੰਘ ਰੇਖੀ ਬੀਤੀ 6 ਅਕਤੂਬਰ 2024 ਨੂੰ ਮੈਰੀਲੈਂਡ ਵਿਚ ਆਪਣੇ ਗ੍ਰਹਿ ਵਿਖੇ ਅਕਾਲ ਚਲਾਣਾ ਕਰ ਗਏ। ਇੰਦਰਜੀਤ ਸਿੰਘ ਰੇਖੀ ਭਾਰਤ ਵਿੱਚ ਆਪਣੇ ਵਾਸੇ ਦੌਰਾਨ ਇੱਕ ਸਫ਼ਲ ਵਪਾਰੀ ਵਜੋਂ ਮਕਬੂਲ ਹੋਏ ਸਨ ਅਤੇ ਸੰਨ 1984 ਦੇ ਭਿਆਨਕ ਸਮੇਂ ਤੋਂ ਬਾਅਦ ਅਮਰੀਕਾ ਵਿੱਚ ਪਰਵਾਸ ਕਰਨ ਉਪਰੰਤ ਉਨਾਂ ਨੇ ਨਾ ਸਿਰਫ ਆਪਣੇ ਲਈ ਬਲਕਿ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਵੀ ਸਥਾਪਤੀ ਦਾ ਇੱਕ ਬਿਹਤਰੀਨ ਮੰਚ ਤਿਆਰ ਕਰ ਕੇ ਦਿੱਤਾ। ਉਹ ਇੱਕ ਸਾਫ਼ ਕਿਰਦਾਰ, ਇਮਾਨਦਾਰ, ਸੂਝਵਾਨ, ਪਰਉਪਕਾਰੀ, ਸਿਆਣਪ ਭਰਪੂਰ, ਅਪਣੱਤ ਅਤੇ ਹਲੀਮੀ ਵਾਲੇ ਸੁਭਾਅ ਦੇ ਵਿਅਕਤੀ ਸਨ ਅਤੇ ਉਨ੍ਹਾਂ ਦੀ ਸਿੱਖ ਧਰਮ ਅਤੇ ਗੁਰਸਿੱਖੀ ਪ੍ਰਤੀ ਵਚਨਬੱਧਤਾ ਵੀ ਉਨਾਂ ਦਾ ਇੱਕ ਬੇਮਿਸਾਲ ਗੁਣ ਸੀ।
ਰੇਖੀ ਪਰਿਵਾਰ ਦੇ ਥੰਮ੍ਹ ਵਜੋਂ ਵਿਚਰਦੇ ਸ. ਇੰਦਰਜੀਤ ਸਿੰਘ ਰੇਖੀ ਦਾ ਭਾਰਤ ਵਾਂਗ ਅਮਰੀਕਾ ਦੇ ਕਾਰੋਬਾਰੀ ਅਤੇ ਸਮਾਜਕ ਭਾਈਚਾਰੇ ਵਿਚ ਵੱਡੇ ਸਤਿਕਾਰ ਵਾਲਾ ਰੁਤਬਾ ਸੀ। ਅਮਰੀਕਾ ਵਿਚ ਉਨਾਂ ਸਿੱਖੀ ਅਤੇ ਗੁਰਬਾਣੀ ਦੇ ਪ੍ਰਚਾਰ ਲਈ ਕਈ ਅਹਿਮ ਉਪਰਾਲੇ ਕੀਤੇ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਦੇ ਪ੍ਰਚਾਰ ਲਈ ਆਪਣੇ ਜੀਵਨ ਦਾ ਵੱਡਾ ਹਿੱਸਾ ਲੇਖੇ ਲਾਇਆ। ਇਸ ਕਾਰਜ ਦੀ ਪ੍ਰਾਪਤੀ ਲਈ ਲਈ ਉਨਾਂ ਨੇ ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਦੇ ਚੇਅਰਮੈਨ ਅਤੇ ਜਨਰਲ ਸਕੱਤਰ ਵਜੋਂ ਲੰਮਾਂ ਸਮਾਂ ਸੇਵਾ ਨਿਭਾਈ। ਉਨਾਂ ਨੇ ਵੱਖ ਵੱਖ ਟੀ.ਵੀ. ਪ੍ਰੋਗਰਾਮਾਂ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਆਪਣੀਆਂ ਤਕਰੀਰਾਂ ਰਾਹੀਂ ਗੁਰੂ ਸਾਹਿਬਾਨ ਅਤੇ ਸਿੱਖੀ ਦੀ ਮਹਿਮਾ ਬਖੂਬੀ ਬਿਆਨ ਕੀਤੀ। ਭਾਰਤ ਵਿੱਚ ਰਹਿੰਦਿਆਂ ਦਿੱਲੀ ‘ਚ 1980 ਦੇ ਦਹਾਕੇ ਉਨਾਂ ਨੇ ‘ਰਾਜਨੀਤੀ ਸੰਸਾਰ’ ਨਾਂਅ ਦਾ ਇੱਕ ਪੰਜਾਬੀ ਅਖ਼ਬਾਰ ਵੀ ਪ੍ਰਕਾਸ਼ਿਤ ਕੀਤਾ ਜਿਸ ਕਾਰਨ ਉਨਾਂ ਨੂੰ ਸਮੇਂ ਦੀ ਹਕੂਮਤ ਦਾ ਗੁੱਸਾ ਵੀ ਝੱਲਣਾ ਪਿਆ ਅਤੇ ਸੰਨ 1984 ਦੇ ਕਤਲੇਆਮ ਸਮੇਂ ਹਮਲਾਵਰਾਂ ਨੇ ਉਨਾਂ ਦੇ ਕਾਰੋਬਾਰ ਅਤੇ ਅਖਬਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਬਹੁਤ ਨੁਕਸਾਨ ਪੁਚਾਇਆ ਸੀ।
ਉਨਾਂ ਦੇ ਭਾਣਜੇ ਅਤੇ ‘ਸਿਖਸ ਆਫ ਅਮੈਰਿਕਾ’ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਮੁਤਾਬਕ, ਸ. ਇੰਦਰਜੀਤ ਸਿੰਘ ਰੇਖੀ ਉਨਾਂ ਦੇ ਪ੍ਰੇਰਨਾਸ੍ਰੋਤ ਸਨ ਅਤੇ ਉਨਾਂ ਦੇ ਕਾਰਜਾਂ ਅਤੇ ਜੀਵਨ ਵੱਲ ਵੇਖ ਕੇ ਹੀ ਉਹ ਸਿੱਖ ਧਰਮ ਅਤੇ ਸੇਵਾ ਕਾਰਜਾਂ ਦੇ ਨਾਲ ਜੁੜੇ ਸਨ। ਸ. ਰੇਖੀ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸੰਸਥਾਵਾਂ ਦੇ ਆਗੂਆਂ ਵਲੋਂ ਸ਼ੋਕ ਸੰਦੇਸ਼ ਆਏ ਹਨ। ਦਿੱਲੀ ਦੇ ਉੱਘੇ ਸਿੱਖ ਆਗੂ ਸ. ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਸ. ਇੰਦਰਜੀਤ ਸਿੰਘ ਰੇਖੀ ਦੀ ਉਨਾਂ ਦੇ ਪਿਤਾ ਜੀ ਜਥੇਦਾਰ ਸੰਤੋਖ ਸਿੰਘ ਨਾਲ ਬਹੁਤ ਨੇੜਤਾ ਸੀ। ਇਸੇ ਤਰਾਂ, ‘ਸਿਖਸ ਆਫ਼ ਅਮੈਰਿਕਾ’ ਵਲੋਂ ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਅਤੇ ਸਮੁੱਚੇ ਡਾਇਰਕੈਟਰ, ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਚੇਅਰਮੈਨ ਸ. ਚਰਨਜੀਤ ਸਿੰਘ ਸਰਪੰਚ, ਨਿਊਯਾਰਕ ਲੌਂਗ ਆਈਲੈਂਡ ਗੁਰਦੁਆਰਾ ਸਾਹਿਬ ਤੋਂ ਵਿਕਾਸ ਢੱਲ ਅਤੇ ਮੈਰੀਲੈਂਡ ਦੇ ਗਵਰਨਰ ਵੈੱਸ ਮੂਰ ਨੇ ਵੀ ਇਸ ਦੁੱਖ ਭਰੇ ਮੌਕੇ ਆਪਣੇ ਸ਼ੋਕ ਸੰਦੇਸ਼ ਭੇਜੇ ਹਨ। ਉਨਾਂ ਦੇ ਪਰਿਵਾਰ ਅਤੇ ਨਜ਼ਦੀਕੀਆਂ ਦੇ ਦੱਸਣ ਮੁਤਾਬਕ, ਸ. ਇੰਦਰਜੀਤ ਸਿੰਘ ਰੇਖੀ ਨਮਿੱਤ ਅੰਤਿਮ ਸਸਕਾਰ ਅਤੇ ਭੋਗ (ਅੰਤਿਮ ਅਰਦਾਸ) ਸਮਾਗਮ ਦੇ ਵੇਰਵੇ ਆਉਂਦੇ ਸਮੇਂ ਦੌਰਾਨ ਸਾਂਝੇ ਕੀਤੇ ਜਾਣਗੇ।

Read News Paper

Related articles

spot_img

Recent articles

spot_img