ਸਿੰਗਾਪੁਰ/ਪੰਜਾਬ ਪੋਸਟ
ਦੁਨੀਆਂ ਪੱਧਰ ਉੱਤੇ ਇੱਕ ਵਾਰ ਕਰੋਨਾ ਦੀ ਚਰਚਾ ਹੋਣ ਲੱਗੀ ਹੈ ਅਤੇ ਇਸ ਤਾਜ਼ਾ ਰੁਝਾਨ ਮੁਤਾਬਕ ਹੁਣ ਦੱਖਣ-ਏਸ਼ੀਆਈ ਦੇਸ਼ ਸਿੰਗਾਪੁਰ ਵਿੱਚ ਕਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਦੱਸੀ ਜਾਂਦੀ ਹੈ। ਸਿੰਗਾਪੁਰ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਬੀਤੀ 5 ਤੋਂ 11 ਮਈ ਤੱਕ ਕਰੋਨਾ ਵਾਇਰਸ ਨਾਲ ਸਬੰਧਤ 25,900 ਕੇਸ ਦਰਜ ਕੀਤੇ ਗਏ ਹਨ। ਸਿਹਤ ਮੰਤਰੀ ਆਂਗ ਯੀ ਕੁੰਗ ਨੇ ਹੁਣ ਲੋਕਾਂ ਨੂੰ ਬਚਾਅ ਲਈ ਮੁੜ ਤੋਂ ਮਾਸਕ ਪਾਉਣ ਦੀ ਸਲਾਹ ਦਿੱਤੀ ਹੈ। ਮੰਤਰੀ ਆਂਗ ਯੀ ਨੇ ਕਿਹਾ ਹੈ, ‘ਅਸੀਂ ਲਹਿਰ ਦੇ ਸ਼ੁਰੂਆਤੀ ਮੋੜ ’ਤੇ ਹਾਂ ਜਿੱਥੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਇਸ ਲਈ, ਮੈਂ ਕਹਾਂਗਾ ਕਿ ਲਹਿਰ ਅਗਲੇ ਦੋ ਤੋਂ ਚਾਰ ਹਫ਼ਤਿਆਂ ਮਤਲਬ ਜੂਨ ਦੇ ਅੱਧ ਤੋਂ ਅਖ਼ੀਰ ਤੱਕ ਸਿਖਰ ’ਤੇ ਪਹੁੰਚ ਸਕਦੀ ਹੈ।’ ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਕਰੋਨਾ ਕੇਸਾਂ ਦੀ ਗਿਣਤੀ 5 ਤੋਂ 11 ਮਈ ਤੱਕ ਅੰਦਾਜ਼ਨ 25,900 ’ਤੇ ਪਹੁੰਚ ਗਈ ਹੈ ਜੋ ਪਿਛਲੇ ਹਫ਼ਤੇ 13,700 ਸੀ। ਇੱਕ ਹਫ਼ਤਾ ਪਹਿਲਾਂ ਦੇ ਮੁਕਾਬਲੇ ਹਸਪਤਾਲ ਵਿੱਚ ਦਾਖ਼ਲ ਹੋਣ ਵਾਲੇ ਕਰੋਨਾ ਪੀੜਤਾਂ ਦੀ ਗਿਣਤੀ ਵੀ 181 ਤੋਂ ਵਧ ਕੇ ਲਗਪਗ 250 ਹੋ ਗਈ ਹੈ। ਇਸ ਬਾਰੇ ਪਤਾ ਲੱਗਣ ਉੱਤੇ ਕਈ ਲਾਗਲੇ ਦੇਸ਼ਾਂ ਨੇ ਵੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ।
ਦੁਨੀਆਂ ਵਿੱਚ ਕਰੋਨਾ ਦੀ ਮੁੜ ਦਸਤਕ? ਸਿੰਗਾਪੁਰ ਵਿੱਚ ਇੱਕ ਹਫਤੇ ’ਚ ਆਏ ਹਜ਼ਾਰਾਂ ਮਾਮਲੇ

Published: