ਦਿੱਲੀ/ਪੰਜਾਬ ਪੋਸਟ
ਭਾਰਤੀ ਖੇਡ ਮੰਤਰਾਲੇ ਨੇ ਅੱਜ ਭਾਰਤੀ ਕੁਸ਼ਤੀ ਫੈਡਰੇਸ਼ਨ ’ਤੇ ਲਗਾਈ ਗਈ ਮੁਅੱਤਲੀ ਹਟਾ ਦਿਤੀ। ਇਸ ਫ਼ੈਸਲੇ ਨਾਲ ਘਰੇਲੂ ਕੁਸ਼ਤੀ ਮੁਕਾਬਲਿਆਂ ਦੇ ਆਯੋਜਨ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਲਈ ਰਾਸ਼ਟਰੀ ਟੀਮਾਂ ਦੀ ਚੋਣ ਦਾ ਰਾਹ ਸਾਫ਼ ਹੋ ਗਿਆ ਹੈ। ਮੰਤਰਾਲੇ ਨੇ 24 ਦਸੰਬਰ 2023 ਨੂੰ ਫੇਡਰੇਸ਼ਨ ਨੂੰ ਮੁਅੱਤਲ ਕਰ ਦਿਤਾ ਸੀ। ਮੁਅੱਤਲੀ ਦਾ ਕਾਰਨ ਫੈਡਰੇਸ਼ਨ ਵਲੋਂ ਅੰਡਰ-15 ਅਤੇ ਅੰਡਰ-20 ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦਾ ਜਲਦਬਾਜ਼ੀ ਵਿਚ ਐਲਾਨ ਸੀ, ਜਿਸ ਨੂੰ ਸਰਕਾਰ ਨੇ ਨਿਯਮਾਂ ਦੀ ਉਲੰਘਣਾ ਮੰਨਿਆ। ਹੁਣ ਮੰਤਰਾਲੇ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਫ਼ੈਡਰੇਸ਼ਨ ਨੇ ਜ਼ਰੂਰੀ ਸੁਧਾਰਾਤਮਕ ਕਦਮ ਚੁੱਕੇ ਹਨ, ਇਸ ਲਈ ਇਹ ਫੈਸਲਾ ਲਿਆ ਗਿਆ ਹੈ।