ਓਮਦੁਰਮਨ/ਪੰਜਾਬ ਪੋਸਟ
ਸੁਡਾਨ ਦਾ ਇੱਕ ਫ਼ੌਜੀ ਜਹਾਜ਼ ਓਮਦੁਰਮਨ ਸ਼ਹਿਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ। ਫ਼ੌਜੀ ਅਤੇ ਸਿਹਤ ਅਧਿਕਾਰੀਆਂ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਐਂਟੋਨੋਵ ਜਹਾਜ਼ ਓਮਦੁਰਮਨ ਦੇ ਉੱਤਰ ਵਿੱਚ ਵਾਦੀ ਸੈਦਨਾ ਏਅਰਬੇਸ ਤੋਂ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਫ਼ੌਜ ਦੇ ਬਿਆਨ ਮੁਤਾਬਕ ਇਸ ਹਾਦਸੇ ‘ਚ ਫ਼ੌਜੀ ਜਵਾਨ ਅਤੇ ਆਮ ਨਾਗਰਿਕ ਮਾਰੇ ਗਏ ਹਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਹੁਣ ਤੱਕ ਕਿੰਨੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਵੀ ਨਹੀਂ ਦੱਸਿਆ ਗਿਆ ਕਿ ਹਾਦਸਾ ਕਿਸ ਕਾਰਨ ਹੋਇਆ। ਇਸ ਦੌਰਾਨ ਸਿਹਤ ਮੰਤਰਾਲੇ ਨੇ ਕਿਹਾ ਕਿ ਘੱਟੋ-ਘੱਟ 46 ਲੋਕ ਮਾਰੇ ਗਏ ਹਨ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਓਮਦੁਰਮਨ ਦੇ ਨਾਓ ਵਿਚ ਤਬਦੀਲ ਕਰ ਦਿੱਤੀਆਂ ਹਨ। ਦੋ ਛੋਟੇ ਭਰਾ-ਭੈਣਾਂ ਸਮੇਤ ਪੰਜ ਜ਼ਖ਼ਮੀ ਨਾਗਰਿਕਾਂ ਨੂੰ ਵੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
Published:






