ਪੰਜਾਬ ਪੋਸਟ/ਬਿਓਰੋ
ਭਾਰਤ ਨੇ ਸਵਿਟਜ਼ਰਲੈਂਡ ਦੀ ਮੇਜ਼ਬਾਨੀ ਵਾਲੇ ਸਿਖਰ ਸੰਮੇਲਨ ਦੌਰਾਨ ਯੂਕਰੇਨ ਸ਼ਾਂਤੀ ਸਮਝੌਤੇ ਨਾਲ ਸਬੰਧਤ ਕਿਸੇ ਵੀ ਬਿਆਨ ਤੋਂ ਪਾਸਾ ਵੱਟਿਆ ਹੈ। ਭਾਰਤ ਨੇ ਸ਼ਾਂਤੀ ਸਮਝੌਤੇ ਤੋਂ ਉੱਭਰਨ ਵਾਲੇ ਕਿਸੇ ਵੀ ਸੰਵਾਦ ਨਾਲ ਖੁਦ ਨੂੰ ਜੋੜਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਉਹ ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਸਾਰੇ ਭਾਈਵਾਲਾਂ ਨਾਲ ਰਾਬਤੇ ਵਿੱਚ ਰਹੇਗਾ। ਦੋ ਰੋਜ਼ਾ ਸਿਖਰ ਸੰਮਲੇਨ ਦੀ ਸਮਾਪਤੀ ਮੌਕੇ 80 ਦੇਸ਼ਾਂ ਨੇ ਸਾਂਝੇ ਤੌਰ ’ਤੇ ਸੱਦਾ ਦਿੱਤਾ ਕਿ ਰੂਸ ਨਾਲ ਯੁੱਧ ਸਮਾਪਤ ਕਰਨ ਲਈ ਕਿਸੇ ਵੀ ਸ਼ਾਂਤੀ ਸਮਝੌਤੇ ਦਾ ਆਧਾਰ ਯੂਕਰੇਨ ਦੀ ‘ਖੇਤਰੀ ਅਖੰਡਤਾ’ ਹੋਵੇ। ਸਵਿਟਜ਼ਰਲੈਂਡ ਵਿੱਚ ਹੋਏ ਕੌਮਾਂਤਰੀ ਸਿਖਰ ਸੰਮੇਲਨ ’ਚ ਹਾਲਾਂਕਿ ਕੁਝ ਪ੍ਰਮੁੱਖ ਵਿਕਾਸਸ਼ੀਲ ਦੇਸ਼ ਸ਼ਾਮਲ ਨਹੀਂ ਹੋਏ। ਇਹ ਦੋ ਰੋਜ਼ਾ ਸਿਖਰ ਸੰਮੇਲਨ ਸਵਿਟਜ਼ਰਲੈਂਡ ਦੇ ਬਰਗੇਨਸਟਾਕ ਰਿਜ਼ੌਰਟ ਵਿੱਚ ਕਰਵਾਇਆ ਗਿਆ। ਰੂਸ ਨੂੰ ਇਸ ਸੰਮੇਲਨ ਲਈ ਸੱਦਾ ਨਹੀਂ ਦਿੱਤਾ ਗਿਆ ਸੀ।
ਯੂਕਰੇਨ ਸ਼ਾਂਤੀ ਸਮਝੌਤੇ ਨਾਲ ਸਬੰਧਤ ਬਿਆਨ ਤੋਂ ਭਾਰਤ ਨੇ ਪਾਸਾ ਵੱਟਿਆ

Published: