ਨਵੀਂ ਦਿੱਲੀ/ਪੰਜਾਬ ਪੋਸਟ
ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਆਮ ਜਨਤਾ ਵੱਲ ਕੇਂਦਰਿਤ ਇਕ ਹੋਰ ਪਹਿਲਕਦਮੀ ਕਰਦੇ ਹੋਏ ਅੱਜ ਆਪਣੀ ਅਧਿਕਾਰਤ ਵੈੱਬਸਾਈਟ ਉੱਤੇ ਇੱਕ ਨਵਾਂ ਪੇਜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸ ਉੱਤੇ ਦੇਸ਼ ਦੀ ਇਸ ਸਿਖਰਲੀ ਅਦਾਲਤ ਵੱਲੋਂ ਸੁਣਾਏ ਗਏ ਅਹਿਮ ਇਤਿਹਾਸਕ ਫ਼ੈਸਲਿਆਂ ਦੇ ਸਾਰ ਉਪਲਬਧ ਕਰਵਾਏ ਗਏ ਹਨ। ਸੁਪਰੀਮ ਕੋਰਟ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਇਸ ਪਹਿਲਕਦਮੀ ਰਾਹੀਂ ਦੇਸ਼ ਵਾਸੀਆਂ ਲਈ ਸੁਪਰੀਮ ਕੋਰਟ ਦੇ ਅਹਿਮ ਫ਼ੈਸਲਿਆਂ ਨੂੰ ਸਮਝਣਾ ਆਸਾਨ ਬਣਾਵੇਗੀ। ਇਹ ਕਾਰਵਾਈ ਦੇਸ਼ ਦੇ ਨਾਗਰਿਕਾਂ ਨੂੰ ਸੂਚਿਤ ਕਰਨ, ਉਨ੍ਹਾਂ ਵਿਚ ਕਾਨੂੰਨ ਸਬੰਧੀ ਜਾਗਰੂਕਤਾ ਫੈਲਾਉਣ ਅਤੇ ਆਮ ਜਨਤਾ ਦਾ ਕਾਨੂੰਨ ਤੇ ਕਾਨੂੰਨੀ ਪ੍ਰਕਿਰਿਆ ਨਾਲ ਮੇਲਜੋਲ ਵਧਾਉਣ ਦੇ ਵਡੇਰੇ ਟੀਚੇ ਨੂੰ ਪੂਰਾ ਕਰਨ ਲਈ ਅਮਲ ਵਿਚ ਲਿਆਂਦੀ ਗਈ ਹੈ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।
ਸੁਪਰੀਮ ਕੋਰਟ ਨੇ ਆਮ ਲੋਕਾਂ ਨੂੰ ਧਿਆਨ ‘ਚ ਰੱਖ ਕੇ ਕੀਤੀ ਵੱਡੀ ਪਹਿਲਕਦਮੀ; ਇਤਿਹਾਸਕ ਫ਼ੈਸਲਿਆਂ ਦੇ ਸਾਰ ਵੈੱਬਸਾਈਟ ਉੱਤੇ ਨਵੇਂ ਪੇਜ ਰਾਹੀਂ ਪਾਉਣੇ ਸ਼ੁਰੂ ਕੀਤੇ
Published: