(ਬੰਗਲੁਰੂ/ਪੰਜਾਬ ਪੋਸਟ)
‘ਕੈਪਸੂਲ ਗਿੱਲ’ ਦੇ ਨਾਂਅ ਤੋਂ ਚੇਤੇ ਕੀਤੇ ਜਾਂਦੇ ਸਵ. ਇੰਜਨੀਅਰ ਜਸਵੰਤ ਸਿੰਘ ਗਿੱਲ ਨੂੰ ‘ਕੋਹਿਨੂਰ-ਏ-ਹਿੰਦ’ ਐਵਾਰਡ ਨਾਲ ਨਵਾਜਿਆ ਜਾਵੇਗਾ ਜਿਨਾਂ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਕੋਲਮਾਈਨ ’ਚ ਫਸੇ 65 ਲੋਕਾਂ ਦੀ ਜਾਨ ਬਚਾਈ ਸੀ। ਉਨ੍ਹਾਂ ਦੇ ਇਸ ਬਹਾਦਰੀ ਭਰਪੂਰ ਕਾਰਜ ‘ਤੇ ਬਾਲੀਵੁੱਡ ਫ਼ਿਲਮ ‘ਮਿਸ਼ਨ ਰਾਣੀਗੰਜ’ ਵੀ ਬਣ ਚੁੱਕੀ ਹੈ, ਜਿਸ ਵਿਚ ਅਕਸ਼ੇ ਕੁਮਾਰ ਨੇ ਉਨ੍ਹਾਂ ਦੀ ਭੂਮਿਕਾ ਨਿਭਾਈ ਸੀ। ਆਉਂਦੀ 26 ਨਵੰਬਰ ਨੂੰ ਉਨ੍ਹਾਂ ਦੀ ਬਰਸੀ ਮੌਕੇ ਬੈਂਗਲੁਰੂ ਵਿਚ ਹੋਣ ਵਾਲੇ ਸਮਾਗਮ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਇਸਰੋ ਦੇ ਚੇਅਰਮੈਨ ਡਾ. ਕਿਰਨ ਕੁਮਾਰ ਤੇ ਹੋਰ ਮੁੱਖ ਹਸਤੀਆਂ ਵੱਲੋਂ ਇਹ ਐਵਾਰਡ ਸਵ. ਇੰਜਨੀਅਰ ਜਸਵੰਤ ਸਿੰਘ ਗਿੱਲ ਦੇ ਸਪੁੱਤਰ ਜਸਪ੍ਰੀਤ ਸਿੰਘ ਗਿੱਲ ਨੂੰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਗਿੱਲ ਨੂੰ ਇਹ ਐਵਾਰਡ ਮਦਰ ਇੰਡੀਆ ਕੇਅਰ ਵੱਲੋਂ ਦਿੱਤਾ ਜਾਵੇਗਾ। ਟਰੱਸਟ ਵੱਲੋਂ ਆਪਣੀ ਸਥਾਪਨਾ ਦੀ 10ਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ਵਿਚੋਂ 10 ਲੋਕਾਂ ਦੀ ਚੋਣ ਕੀਤੀ ਹੈ। ਇਸ ਵਿਚੋਂ ਸਭ ਤੋਂ ਵੱਡਾ ਐਵਾਰਡ ‘ਕੋਹਿਨੂਰ-ਏ-ਹਿੰਦ’ ਹੈ, ਜੋ ਸਵ. ਇੰਜੀਅਨਰ ਜਸਵੰਤ ਸਿੰਘ ਗਿੱਲ ਨੂੰ ਦਿੱਤਾ ਜਾ ਰਿਹਾ ਹੈ।
ਸਵ. ਇੰਜਨੀਅਰ ਜਸਵੰਤ ਸਿੰਘ ਗਿੱਲ ਨੂੰ ‘ਕੋਹਿਨੂਰ-ਏ-ਹਿੰਦ’ ਐਵਾਰਡ ਦਿੱਤੇ ਜਾਣ ਦਾ ਹੋਇਆ ਐਲਾਨ
Published: