ਅੰਮਿ੍ਤਸਰ/ਪੰਜਾਬ ਪੋਸਟ
ਦੁਨੀਆਂ ਦੇ ਕਈ ਨਾਮੀ ਦੇਸ਼ਾਂ ਖਾਸਕਰ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਬਿਹਤਰੀਨ ਸੇਵਾਵਾਂ ਨਿਭਾਉਣ ਤੋਂ ਬਾਅਦ ਸਿਆਸਤ ਦੇ ਮੈਦਾਨ ਵਿੱਚ ਆ ਕੇ ਲੋਕ ਸੇਵਾ ਦੀ ਸਿਆਸਤ ਦਾ ਇੱਕ ਨਵਾਂ ਉਦਾਹਰਣ ਬਣ ਰਹੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੰਮਿ੍ਤਸਰ ਸ਼ਹਿਰ ਦੇ ਭਵਿੱਖ ਨੂੰ ਲੈ ਕੇ ਆਪਣੀ ਨੀਤੀ ਨੂੰ ਹੁਣ ਕੌਮੀ ਮੀਡੀਆ ਜ਼ਰੀਏ ਇੱਕ ਵੱਖਰੇ ਦਾਇਰੇ ਵਿੱਚ ਲਿਆਂਦਾ ਹੈ। ਵਿਦੇਸ਼ਾਂ ਵਿੱਚ ਭਾਰਤੀ ਪ੍ਰਤਿਨਿਧ ਵਜੋਂ ਸੇਵਾ ਨਿਭਾਉਂਦੇ ਹੋਏ ਉਨਾਂ ਉੱਥੋਂ ਦੇ ਭਾਈਚਾਰੇ ਦੀਆਂ ਕਈ ਮੁਸ਼ਕਲਾਂ ਨੂੰ ਨੇੜਿਉਂ ਜਾਣਿਆ ਅਤੇ ਹੁਣ ਲੋਕ ਸੇਵਾ ਦੇ ਇਸੇ ਕਾਰਜ ਨੂੰ ਉਹਨਾਂ ਆਪਣੇ ਜੱਦੀ ਸ਼ਹਿਰ ਅੰਮਿ੍ਤਸਰ ਦੇ ਲੋਕਾਂ ਦੀ ਸੇਵਾ ਲਈ ਹਾਜ਼ਰ ਕੀਤਾ ਹੈ। ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਮੰਨਣਾ ਹੈ ਕਿ ਹੁਣ ਵੀ ਉਹ ਪਹਿਲਾਂ ਵਾਂਗ ਲੋਕਾਂ ਦੀ ਸੇਵਾ ਹੀ ਕਰ ਰਹੇ ਨੇ ਸਿਰਫ ਇਸ ਦਾ ਖੇਤਰ ਹੀ ਬਦਲਿਆ ਹੈ। ਹੁਣ ਤੱਕ ਭਾਰਤ-ਅਮਰੀਕਾ ਦੁਬੱਲੇ ਸਬੰਧਾਂ ਦੀ ਦੇਖ ਰੇਖ ਕਰਨ ਉਪਰੰਤ ਹੁਣ ਉਹ ਕੇਂਦਰ ਸਰਕਾਰ ਅਤੇ ਅੰਮਿ੍ਤਸਰ ਦੇ ਲੋਕਾਂ ਦਰਮਿਆਨ ਇੱਕ ਪੁਲ ਅਤੇ ਇੱਕ ਸਾਂਝੀ ਕੜੀ ਬਣ ਰਹੇ ਹਨ। ਬਾਕੀ ਸਿਆਸਤਦਾਨਾਂ ਵਾਂਗ ਦੂਸ਼ਣ ਭਰਪੂਰ ਬਿਆਨਬਾਜ਼ੀ ਤੋਂ ਪਰ੍ਹੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਇਨੀਂ ਦਿਨੀਂ ਹੋ ਰਹੀ ਸਾਰੀ ਗੱਲਬਾਤ ਨੂੰ ਅੰਮਿ੍ਤਸਰ ਸ਼ਹਿਰ ਦੇ ਵਿਕਾਸ ਅਤੇ ਭਵਿੱਖ ਦੇ ਲਈ ਤਿਆਰ ਕੀਤੀ ਯੋਜਨਾ ਉੱਪਰ ਹੀ ਕੇਂਦਰਿਤ ਰੱਖਦੇ ਹਨ।
ਪਿਛਲੇ ਸਮੇਂ ਦੌਰਾਨ ਜਿੱਥੇ ਦੇਸ਼ ਦੇ ਕਈ ਹੋਰਨਾਂ ਸ਼ਹਿਰਾਂ ਨੇ ਬੜੀ ਤੇਜ਼ੀ ਨਾਲ ਤਰੱਕੀ ਕੀਤੀ ਹੈ ਅਤੇ ਅਰਥਚਾਰੇ ਪੱਖੋਂ ਵੀ ਅੱਗੇ ਵਧੇ ਹਨ, ਉੱਥੇ ਹੀ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਮੰਨਣਾ ਹੈ ਕਿ ਅੰਮਿ੍ਰਤਸਰ ਉਸ ਰਫਤਾਰ ਨਾਲ ਅੱਗੇ ਨਹੀਂ ਵਧਿਆ ਜਿਸ ਦਾ ਇਹ ਸ਼ਹਿਰ ਹੱਕਦਾਰ ਹੈ। ਜਿਸ ਵੇਲੇ ਚੋਣ ਪ੍ਰਚਾਰ ਦੌਰਾਨ ਬਹੁਤੇ ਸਿਆਸਤਦਾਨ ਸਿਆਸੀ ਨੁਕਤਾ ਨਿਗਾਹ ਤੋਂ ਆਪਣਾ ਚੋਣ ਪ੍ਰਚਾਰ ਚਲਾਉਂਦੇ ਹਨ ਉੱਥੇ ਹੀ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਕਿਸੇ ਵੀ ਸਿਆਸੀ ਗੱਲਬਾਤ ਤੋਂ ਪਹਿਲਾਂ ਸ਼ਹਿਰ ਅਤੇ ਲੋਕਾਂ ਦੇ ਵਿਕਾਸ ਨੂੰ ਤਰਜੀਹ ਦੇ ਰਹੇ ਹਨ ਅਤੇ ਇਸ ਤਰ੍ਹਾਂ ਸਿਆਸਤ ਤੋਂ ਪਹਿਲਾਂ ਲੋਕ ਭਲਾਈ ਨੂੰ ਪ੍ਰਮੁੱਖਤਾ ਦਿੰਦੇ ਹੋਏ ਇੱਕ ਨਵੀਂ ਮਿਸਾਲ ਪੇਸ਼ ਕਰ ਰਹੇ ਹਨ। ਪਿਛਲੇ ਸਮੇਂ ਦੌਰਾਨ ਪੰਜਾਬ ਅਤੇ ਖਾਸ ਕਰ ਅੰਮਿ੍ਤਸਰ ਸ਼ਹਿਰ ਅਤੇ ਕੇਂਦਰ ਸਰਕਾਰ ਦਰਮਿਆਨ ਬਣੇ ਖਲਾਅ ਨੂੰ ਪੂਰਨ ਲਈ ਉਹ ਇੱਕ ਸਾਂਝ ਦਾ ਕੇਂਦਰ ਅਤੇ ਇੱਕ ਪੁਲ ਦੀ ਭੂਮਿਕਾ ਨਿਭਾਉਣ ਦੀ ਇੱਛਾ ਰੱਖਦੇ ਹਨ ਅਤੇ ਹੁਣ ਕੌਮੀ ਮੀਡੀਆ ਵੀ ਉਨਾਂ ਦੇ ਏਸ ਪਹਿਲੂ ਨੂੰ ਸਾਰੇ ਦੇਸ਼ ਵਿੱਚ ਇੱਕ ਮਿਸਾਲ ਵਜੋਂ ਪੇਸ਼ ਕਰ ਰਿਹਾ ਹੈ।
‘ਸਿਆਸਤ ਤੋਂ ਪਹਿਲਾਂ ਲੋਕ ਸੇਵਾ’ ਦੀ ਮਿਸਾਲ ਬਣ ਰਹੀ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ

Published: