22.3 C
New York

ਭਾਰਤ ਨੇ ਠੁਕਰਾਈ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ

Published:

Rate this post

ਨਵੀਂ ਦਿੱਲੀ/ ਪੰਜਾਬ ਪੋਸਟ
ਭਾਰਤ ਨੇ ਮਹਿਲਾ T-20 ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ। BCCI ਸਕੱਤਰ ਜੈ ਸ਼ਾਹ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਮਹਿਲਾ ਟੀ-20 ਵਿਸ਼ਵ ਕੱਪ ਇਸ ਸਾਲ ਅਕਤੂਬਰ ‘ਚ ਬੰਗਲਾਦੇਸ਼ ‘ਚ ਹੋਣਾ ਹੈ। ਬੰਗਲਾਦੇਸ਼ ਵਿੱਚ ਇਨ੍ਹੀਂ ਦਿਨੀਂ ਮਾਹੌਲ ਠੀਕ ਨਹੀਂ ਹੈ। ਵਿਦਿਆਰਥੀ ਵਿਦਰੋਹ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵੀ ਦੇਸ਼ ਛੱਡ ਕੇ ਭੱਜਣਾ ਪਿਆ मी।ਹੁਣ ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਹੈ। BCCI ਸਕੱਤਰ ਜੈ ਸ਼ਾਹ ਨੇ ਟਾਈਮਜ਼ ਆਫ਼ ਇੰਡੀਆ ਨਾਲ ਇੰਟਰਵਿਊ ਵਿੱਚ ਮਹਿਲਾ T-20 ਵਿਸ਼ਵ ਕੱਪ ਦੀ ਮੇਜ਼ਬਾਨੀ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਉਸ ਨੇ ਦੱਸਿਆ, ‘ਅਸੀਂ ਭਾਰਤ ਵਿੱਚ ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ, ਜੋ ਬੰਗਲਾਦੇਸ਼ ਕ੍ਰਿਕਟ ਬੋਰਡ ਵੱਲੋਂ ਕੀਤਾ ਗਿਆ ਸੀ। ਅਸੀਂ ਅਗਲੇ ਸਾਲ ਮਹਿਲਾ ਵਨਡੇਅ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਹੈ। ਅਸੀਂ ਅਜਿਹਾ ਕੋਈ ਸੰਕੇਤ ਨਹੀਂ ਦੇਣਾ ਚਾਹੁੰਦੇ ਕਿ ਭਾਰਤ ਲਗਾਤਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ।ਬੰਗਲਾਦੇਸ਼ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ‘ਤੇ ਸ਼ੱਕ ਦੇ ਬੱਦਲ ਮੰਡਰਾ ਰਹੇ ਹਨ। ਉਦੋਂ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਮਹਿਲਾ ਟੀ-20 ਵਿਸ਼ਵ ਕੱਪ ਕਿਸੇ ਹੋਰ ਦੇਸ਼ ‘ਚ ਕਰਵਾਇਆ ਜਾ ਸਕਦਾ ਹੈ। ਇਸਦੇ ਲਈ ਭਾਰਤ, ਸ਼੍ਰੀਲੰਕਾ ਅਤੇ ਯੂਏਈ ਦਾ ਨਾਮ ਅੱਗੇ ਆਇਆ

Read News Paper

Related articles

spot_img

Recent articles

spot_img