ਪੰਜਾਬ ਪੋਸਟ/ਬਿਓਰੋ
ਅਫਗਾਨਿਸਤਾਨ ਨੇ ‘ਸੁਪਰ ਅੱਠ’ ਗੇੜ ਦੇ ਮੀਂਹ ਨਾਲ ਪ੍ਰਭਾਵਿਤ ਆਖਰੀ ਮੈਚ ਵਿੱਚ ਬੰਗਲਾਦੇਸ਼ ਨੂੰ ਅੱਠ ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਮੈਚ ਵਿੱਚ ਹਰ ਗੇਂਦ ਦੇ ਨਾਲ ਨਾਲ ਹਰੇਕ ਪਲ ਪਾਸਾ ਪਲਟਦਾ ਰਿਹਾ ਅਤੇ ਮੀਂਹ ਨੇ ਵੀ ਕਈ ਵਾਰ ਰੁਕਾਵਟ ਪਾਈ। ਅਫਗਾਨਿਸਤਾਨ ਨੇ 20 ਓਵਰਾਂ ’ਚ ਪੰਜ ਵਿਕਟਾਂ ’ਤੇ 115 ਦੌੜਾਂ ਬਣਾਈਆਂ। ਜਵਾਬ ਵਿੱਚ ਬੰਗਲਾਦੇਸ਼ ਦੀ ਟੀਮ 17 . 5 ਓਵਰਾਂ ’ਚ 105 ਦੌੜਾਂ ਬਣਾ ਕੇ ਆਊਟ ਹੋ ਗਈ ਜਦਕਿ ਮੀਂਹ ਕਾਰਨ ਉਸ ਨੂੰ 19 ਓਵਰਾਂ ਵਿੱਚ 114 ਦੌੜਾਂ ਦਾ ਸੋਧਿਆ ਟੀਚਾ ਦਿੱਤਾ ਗਿਆ ਸੀ। ਇਸ ਨਤੀਜੇ ਦੇ ਨਾਲ ਸਾਬਕਾ ਚੈਂਪੀਅਨ ਆਸਟਰੇਲੀਆ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ ਹੈ ਅਤੇ ਹੁਣ ਸੈਮੀਫਾਈਨਲ ’ਚ ਅਫਗਾਨਿਸਤਾਨ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ ਜਦਕਿ ਦੂਜੇ ਸੈਮੀਫਾਈਨਲ ਵਿੱਚ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।
ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਿਆ ਅਫਗਾਨਿਸਤਾਨ : ਆਸਟਰੇਲੀਆ ਹੋਇਆ ਬਾਹਰ

Published: