-11.5 C
New York

ਮੁੰਬਈ ਦਹਿਸ਼ਤੀ ਹਮਲੇ ਦਾ ਮੁਲਜ਼ਮ ਤਹੱਵੁਰ ਰਾਣਾ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ

Published:

Rate this post

 ਦਿੱਲੀ/ਪੰਜਾਬ ਪੋਸਟ

26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਹੁਸੈਨ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਹੈ ਅਤੇ ਦਿੱਲੀ ਪਹੁੰਚਣ ਉਪਰੰਤ ਐਨ.ਆਈ.ਏ ਟੀਮ ਪਹਿਲਾਂ ਉਸ ਨੂੰ ਮੁੰਬਈ ਹਮਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਰਹੀ ਹੈ ਅਤੇ ਇਸ ਸਬੰਧੀ ਫਾਈਲ ਐਨ.ਆਈ.ਏ ਅਦਾਲਤ ਪਹੁੰਚ ਚੁੱਕੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਣਾ ਨੂੰ ਦਿੱਲੀ ਲਿਆਉਣ ਤੋਂ ਬਾਅਦ, ਉਸ ਨੂੰ ਤਿਹਾੜ ਜੇਲ੍ਹ ਦੇ ਉੱਚ ਸੁਰੱਖਿਆ ਵਾਰਡ ਵਿੱਚ ਰੱਖਿਆ ਜਾ ਸਕਦਾ ਹੈ ਹਾਲਾਂਕਿ, ਦੇਰ ਰਾਤ ਤੋਂ ਐਨ.ਆਈ.ਏ ਹੈੱਡਕੁਆਰਟਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਆਪਣੇ ਬੈਰੀਕੇਡ ਲਗਾ ਕੇ ਲਗਭਗ 2 ਕਿਲੋਮੀਟਰ ਤੱਕ ਸੜਕ ਨੂੰ ਬੰਦ ਕਰ ਦਿੱਤਾ ਹੈ। ਆਉਣ-ਜਾਣ ਵਾਲੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਿਰਫ਼ ਉਨ੍ਹਾਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜਿਨ੍ਹਾਂ ਕੋਲ ਆਪਣੇ-ਆਪਣੇ ਵਿਭਾਗਾਂ ਦੇ ਆਈਡੀ ਕਾਰਡ ਹਨ। ਇਸ ਦੌਰਾਨ, ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਕਿਹਾ ਕਿ ਰਾਣਾ ਨੂੰ ਉੱਚ ਸੁਰੱਖਿਆ ਵਾਲੇ ਜੇਲ ਵਾਰਡ ਵਿੱਚ ਰੱਖਣ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਉਹ ਅਦਾਲਤ ਦੇ ਹੁਕਮ ਦੀ ਉਡੀਕ ਕਰ ਰਹੇ ਹਨ।

Read News Paper

Related articles

spot_img

Recent articles

spot_img