ਮਜੀਠਾ/ਪੰਜਾਬ ਪੋਸਟ
ਲੋਕ ਸਭਾ ਹਲਕਾ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਮਜੀਠਾ ਹਲਕੇ ਵਿੱਚ ਇੱਕ ਬੇਹੱਦ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ। ਉਹ ਸਮਾਂ, ਜਦੋਂ ਗਰਮੀ ਰਿਕਾਰਡ ਤੋੜ ਰਹੀ ਹੈ ਅਤੇ ਪਿਛਲੇ 80 ਸਾਲਾਂ ਦੌਰਾਨ ਸਭ ਤੋਂ ਵਧੇਰੇ ਪੱਧਰ ਦਾ ਤਾਪਮਾਨ ਦਰਜ ਕੀਤਾ ਜਾਣ ਲੱਗਿਆ ਹੈ ਤਾਂ ਉਸ ਕੜਾਕੇ ਦੀ ਕਹਿਰ ਵਰ੍ਹਾਉਂਦੀ ਗਰਮੀ ਵਿੱਚ ਵੀ ਲੋਕਾਂ ਦਾ ਵੱਡਾ ਇਕੱਠ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਇਸ ਰੈਲੀ ਵਿੱਚ ਨਜ਼ਰ ਆਇਆ। ਉਨਾਂ ਦੀ ਰੈਲੀ ਵਿੱਚ ਲੋਕਾਂ ਦੀ ਇਸ ਭਰਵੀਂ ਸ਼ਮੂਲੀਅਤ ਨੇ ਇਸ ਗੱਲ ਉੱਤੇ ਵੀ ਮੋਹਰ ਲਾਈ ਕਿ ਏਸ ਖੇਤਰ ਦੇ ਆਮ ਲੋਕੀਂ ਭਾਰਤੀ ਜਨਤਾ ਪਾਰਟੀ ਅਤੇ ਖਾਸਕਰ ਅੰਮਿ੍ਰਤਸਰ ਹਲਕੇ ਤੋਂ ਉਮੀਦਵਾਰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਕੋਲੋਂ ਵੱਡੀਆਂ ਆਸਾਂ ਰੱਖਦੇ ਹਨ।
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਸ ਗੱਲ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਵਿਕਾਸ ਦਾ ਜੋ ਏਜੰਡਾ ਉਹਨਾਂ ਨੇ ਲੋਕਾਂ ਦੇ ਮੂਹਰੇ ਰੱਖਿਆ ਹੈ ਉਸ ਨੂੰ ਆਮ ਜਨਤਾ ਨੇ ਆਪਣੇ ਮਨਾਂ ਵਿੱਚ ਵਸਾਉਂਦੇ ਹੋਏ ਇੱਕ ਪ੍ਰਮੁੱਖ ਵਿਸ਼ੇ ਵਜੋਂ ਸਵੀਕਾਰਿਆ ਹੈ ਅਤੇ ਇਸੇ ਕਰਕੇ ਲੋਕੀ ਵੱਡੀ ਗਿਣਤੀ ਵਿੱਚ ਉਨਾਂ ਦੀ ਮੁਹਿੰਮ ਦੇ ਨਾਲ ਜੁੜ ਰਹੇ ਹਨ। ਮਜੀਠਾ ਹਲਕੇ ਦੇ ਪਿਛਲੇ ਸਿਆਸੀ ਰੁਝਾਨ ਅਤੇ ਪਿਛਲੇ ਸਿਆਸੀ ਸਮੀਕਰਨਾਂ ਵੱਲ ਜ਼ਿਆਦਾ ਤਵੱਜੋਂ ਨਾ ਦਿੰਦੇ ਹੋਏ ਉਨਾਂ ਹੁਣ ਦੇ ਅਤੇ ਆਉਣ ਵਾਲੇ ਸਮੇਂ ਦੀ ਗੱਲ ਕਰਦਿਆਂ ਇਸ ਖੇਤਰ ਦੇ ਲੋਕਾਂ ਅਤੇ ਉਨਾਂ ਦੇ ਮੁੱਦਿਆਂ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ। ਅੰਮਿ੍ਰਤਸਰ ਦੇ ਬਾਕੀ ਸਾਰੇ ਹਲਕਿਆਂ ਵਾਂਗ ਮਜੀਠਾ ਹਲਕੇ ਨੂੰ ਵੀ ਉਨਾਂ ਆਪਣੀ ਮੁਹਿੰਮ ਦਾ ਇੱਕ ਅਹਿਮ ਹਿੱਸਾ ਦੱਸਿਆ ਅਤੇ ਕਿਹਾ ਕਿ ਇਸ ਸਮੁੱਚੇ ਖੇਤਰ ਦੀ ਭਲਾਈ ਲਈ ਉਨਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਸਮੁੱਚੀ ਰੈਲੀ ਦੌਰਾਨ ਮਜੀਠਾ ਹਲਕੇ ਦੇ ਵਸਨੀਕਾਂ ਵੱਲੋਂ ਆਪੋ ਆਪਣੇ ਘਰਾਂ ਤੋਂ ਬਾਹਰ ਆ ਕੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਜਿੱਥੇ ਭਰਵਾਂ ਸਵਾਗਤ ਕੀਤਾ ਗਿਆ ਉੱਥੇ ਹੀ ਉਨਾਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਉੱਤੇ ਹਾਂ ਪੱਖੀ ਅਤੇ ਉਸਾਰੂ ਹੁੰਗਾਰਾ ਭਰਿਆ।
ਮਜੀਠਾ ਵਿਖੇ ਕਹਿਰ ਦੀ ਗਰਮੀ ਦੇ ਬਾਵਜੂਦ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਪ੍ਰਭਾਵਸ਼ਾਲੀ ਰੈਲੀ
Published: