ਅੰਮਿ੍ਤਸਰ/ਪੰਜਾਬ ਪੋਸਟ
ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਗੁਰੂ ਕੀ ਨਗਰੀ ਅੰਮਿ੍ਤਸਰ ਦੇ ਲਈ ਇੱਕ ਨਵੇਂ ਭਵਿੱਖ ਦਾ ਟੀਚਾ ਮਿੱਥ ਕੇ ਲੋਕਾਂ ਦੇ ਨਾਲ ਸਾਂਝਾ ਕੀਤਾ ਹੈ। ਸੰਧੂ ਨੇ ਪਿਛਲੇ ਇੱਕ ਦਹਾਕੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮਿਲ ਕੇ ਕੰਮ ਕੀਤਾ ਹੈ ਜਿਸ ਵਿੱਚ ਅਮਰੀਕਾ ਵਰਗੇ ਦੁਨੀਆਂ ਦੇ ਸਿਰਕੱਢ ਦੇਸ਼ ਵਿੱਚ ਭਾਰਤੀ ਰਾਜਦੂਤ ਵਜੋਂ ਸੇਵਾਵਾਂ ਨਿਭਾਉਣਾ ਵੀ ਸ਼ਾਮਿਲ ਰਿਹਾ ਹੈ। ਇਸ ਸਮੁੱਚੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਕੰਮਾਂ ਨੂੰ ਨੇੜਿਉਂ ਵੇਖਣ ਅਤੇ ਸਮਝਣ ਉਪਰੰਤ ਹੁਣ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਕੀਤੇ ਵਿਕਾਸ ਦੀ ਤਰਜ਼ ਉੱਤੇ ਅੰਮਿ੍ਤਸਰ ਵਿੱਚ ਵੀ ਇਸੇ ਤਰ੍ਹਾਂ ਦੇ ਵਿਕਾਸ ਭਰਪੂਰ ਭਵਿੱਖ ਦਾ ਟੀਚਾ ਮਿੱਥਿਆ ਹੈ।
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਕਹਿਣਾ ਹੈ ਕਿ ਜਿਸ ਕਿਸਮ ਦੇ ਕਾਰਜ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਚੱਲ ਰਹੇ ਹਨ ਠੀਕ ਉਸੇ ਤਰ੍ਹਾਂ ਉਹ ਅੰਮਿ੍ਤਸਰ ਲਈ ਵੀ ਹੋਣੇ ਲੋਚਦੇ ਹਨ। ਇਸੇ ਨਾਲ-ਨਾਲ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੰਮਿ੍ਤਸਰ ਦੇ ਲਈ ਇੱਕ ਹੋਰ ਪਹਿਲਕਦਮੀ ਬਦਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਪਿਛਲੇ ਦਿਨੀਂ ਅੰਮਿ੍ਤਸਰ ਤੋਂ ਦੇਹਰਾਦੂਨ ਦੇ ਲਈ ਹਫਤੇ ਵਿੱਚ ਤਿੰਨ ਦਿਨ ਸ਼ੁਰੂ ਕੀਤੀ ਗਈ ਨਵੀਂ ਹਵਾਈ ਉਡਾਣ ਬਦਲੇ ਉਨ੍ਹਾਂ ਕੇਂਦਰ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਹੈ ਅਤੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਚੁੱਕਿਆ ਗਿਆ ਇੱਕ ਹੋਰ ਅਹਿਮ ਕਦਮ ਕਰਾਰ ਦਿੱਤਾ। ਇਹ ਹਵਾਈ ਉਡਾਣ ਅੰਮਿ੍ਤਸਰ ਨੂੰ ਉੱਤਰਾਖੰਡ ਸੂਬੇ ਦੇ ਇਤਿਹਾਸਿਕ ਅਤੇ ਧਾਰਮਿਕ ਮਹੱਤਤਾ ਵਾਲੇ ਸ਼ਹਿਰਾਂ, ਦੇਹਰਾਦੂਨ, ਹਰਿਦੁਆਰ ਅਤੇ ਰਿਸ਼ੀਕੇਸ਼ ਨਾਲ ਜੋੜੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਹਵਾਈ ਉਡਾਣ ਦੇ ਸ਼ੁਰੂ ਹੋਣ ਨਾਲ ਜਿੱਥੇ ਲੋਕਾਂ ਨੂੰ ਕਾਫੀ ਸੌਖ ਹੋਵੇਗੀ, ਉੱਥੇ ਹੀ ਨਾ ਸਿਰਫ ਅੰਮਿ੍ਤਸਰ ਬਲਕਿ ਸਮੁੱਚੇ ਖਿੱਤੇ ਦੀ ਤਰੱਕੀ ਵਿੱਚ ਵੀ ਇਸ ਨਾਲ ਭਰਪੂਰ ਯੋਗਦਾਨ ਪਵੇਗਾ।
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਅੰਮਿ੍ਤਸਰ ਲਈ ਇੱਕ ਨਵੇਂ ਦੌਰ ਦਾ ਟੀਚਾ

Published: