ਪਹਿਲਾ ਵਾਅਦਾ : ਪਸ਼ੂ ਪਾਲਕਾਂ ਨੂੰ ਪਸ਼ੂ ਖਰੀਦਣ ਲਈ ਸਬਸਿਡੀ ਮੁਹੱਈਆ ਕਰਵਾਉਣਾ
ਦੂਜਾ ਵਾਅਦਾ : ਬਾਇਓ ਗੈਸ ਪਲਾਂਟਾਂ ਰਾਹੀਂ ਗੈਸ ਤਿਆਰ ਕਰਕੇ ਪਿੰਡ ਵਾਸੀਆਂ ਨੂੰ ਦੁਆਉਣਾ
ਤੀਜਾ ਵਾਅਦਾ : ਕਿਸਾਨਾਂ ਲਈ ਫਸਲ ਦੀ ਪ੍ਰੋਸੈਸਿੰਗ ਜ਼ਰੀਏ ਲਾਹੇਵੰਦੇ ਵਪਾਰ ਬਣਾਉਣਾ
ਅੰਮਿ੍ਤਸਰ/ਪੰਜਾਬ ਪੋਸਟ
ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੰਮਿ੍ਰਤਸਰ ਲੋਕ ਸਭਾ ਹਲਕੇ ਦੇ ਸਮੂਹ ਲੋਕਾਂ ਦੇ ਹਾਲਾਤ ਅਤੇ ਇਸ ਖਿੱਤੇ ਦੀ ਨਬਜ਼ ਨੂੰ ਪਛਾਣਦੇ ਹੋਏ ਨਾਲ ਦੀ ਨਾਲ ਸਮੁੱਚੇ ਪੰਜਾਬ ਨੂੰ ਵਿਕਸਿਤ ਕਰਨ ਸਬੰਧੀ ਆਪਣੇ ਤਿੰਨ ਪ੍ਰਮੁੱਖ ਵਾਅਦੇ ਲੋਕਾਂ ਦੇ ਨਾਲ ਸਾਂਝੇ ਕੀਤੇ ਹਨ। ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਮੰਨਣਾ ਹੈ ਕਿ ਪੰਜਾਬ ਦੀ ਕਿਸਾਨੀ ਅਤੇ ਨੌਜਵਾਨੀ ਦੋਹਾਂ ਨੂੰ ਬਚਾ ਕੇ ਸਹੀ ਕਿਸਮ ਦੀ ਤਰੱਕੀ ਦੇ ਰਾਹ ’ਤੇ ਪਾ ਕੇ ਹੀ ਅੰਮਿ੍ਰਤਸਰ ਸਮੇਤ ਸਮੁੱਚੇ ਪੰਜਾਬ ਨੂੰ ਸਹੀ ਮਾਇਨੇ ਵਿੱਚ ਵਿਕਸਿਤ ਬਣਾਇਆ ਜਾ ਸਕਦਾ ਹੈ। ਇਸੇ ਦੂਰ-ਅੰਦੇਸ਼ੀ ਸੋਚ ਤਹਿਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੰਮਿ੍ਤਸਰ ਲੋਕ ਸਭਾ ਹਲਕੇ ਦੇ ਲਈ ਜਿਹੜੇ ਆਪਣੇ ਤਿੰਨ ਪ੍ਰਮੁੱਖ ਵਾਅਦੇ ਸਾਂਝੇ ਕੀਤੇ ਹਨ, ਉਨ੍ਹਾਂ ਵਿੱਚ ਦਿਹਾਤੀ ਖੇਤਰ ਦਾ ਖਾਸ ਖਿਆਲ ਰੱਖਿਆ ਹੈ।
ਪਸ਼ੂ ਪਾਲਕਾਂ ਨੂੰ ਪਸ਼ੂ ਖਰੀਦਣ ਲਈ ਸਬਸਿਡੀ ਮੁਹੱਈਆ ਕਰਵਾਉਣ ਅਤੇ ਪਿੰਡਾਂ ਵਿੱਚੋਂ ਗੋਹਾ ਖਰੀਦ ਕੇ ਬਾਇਓ ਗੈਸ ਪਲਾਂਟ ਰਾਹੀਂ ਉਸ ਤੋਂ ਗੈਸ ਤਿਆਰ ਕਰਕੇ ਪਿੰਡ ਵਾਸੀਆਂ ਨੂੰ ਦੁਆਉਣ ਦੀ ਯੋਜਨਾ ਉਨ੍ਹਾਂ ਵੱਲੋਂ ਪੱਕੇ ਵਾਅਦਿਆਂ ਦੇ ਤੌਰ ’ਤੇ ਲੋਕਾਂ ਦੇ ਨਾਲ ਸਾਂਝੀ ਕੀਤੀ ਗਈ ਹੈ। ਤੀਜੇ ਵਾਅਦੇ ਮੁਤਾਬਕ, ਕੋਆਪਰੇਟਿਵ ਅਤੇ ਕਿਸਾਨ ਸੰਗਠਨ ਭਾਵ ਐੱਫ. ਪੀ. ਓ. ਦੇ ਰਾਹੀਂ ਕਿਸਾਨਾਂ ਲਈ ਵੱਧ ਮੌਕੇ ਪੈਦਾ ਕਰਕੇ ਫਸਲ ਦੀ ਪ੍ਰੋਸੈਸਿੰਗ ਜ਼ਰੀਏ ਉਸ ਨੂੰ ਇੱਕ ਲਾਹੇਵੰਦੇ ਵਪਾਰ ਦੇ ਰੂਪ ਵਿੱਚ ਬਦਲਿਆ ਜਾਵੇਗਾ। ਇੱਕ ਲੰਮੀ ਸੋਚ ਵਿਚਾਰ ਅਤੇ ਸਾਰੇ ਹਾਲਾਤ ਨੂੰ ਵਾਚਣ ਉਪਰੰਤ ਉਨਾਂ ਵੱਲੋਂ ਇਹ ਵਾਅਦੇ ਲੋਕਾਂ ਦੇ ਸਨਮੁਖ ਕੀਤੇ ਗਏ ਹਨ ਅਤੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਦਾ ਤਰਜੀਹੀ ਧਿਆਨ ਕਿਸਾਨ, ਕਿਰਤੀ ਅਤੇ ਨੌਜਵਾਨਾਂ ਨੂੰ ਕਾਮਯਾਬ ਬਣਾਉਣ ਉੱਤੇ ਹੋਵੇਗਾ। ਮੌਜੂਦਾ ਚੋਣਾਂ ਦੇ ਮਾਹੌਲ ਵਿੱਚ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨਾਲੋਂ ਉਨਾਂ ਦੀ ਚੋਣ ਮੁਹਿੰਮ ਇਸੇ ਪੱਖੋਂ ਵੱਖਰੀ ਸਾਬਤ ਹੋ ਰਹੀ ਹੈ ਕਿ ਉਹ ਜ਼ਮੀਨੀ ਪੱਧਰ ਉੱਤੇ ਸਮੱਸਿਆਵਾਂ ਨੂੰ ਸਮਝਣ ਉਪਰੰਤ ਲੰਮੇ ਸਮੇਂ ਲਈ ਯੋਜਨਾ ਬਣਾ ਕੇ ਲੋਕਾਂ ਦੇ ਨਾਲ ਸਾਂਝੀ ਕਰ ਰਹੇ ਹਨ ਅਤੇ ਇਸ ਸੋਚ ਨੂੰ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਵੀ ਦਿੱਤਾ ਜਾ ਰਿਹਾ ਹੈ।