ਹੁਸੈਨਪੁਰਾ/ਪੰਜਾਬ ਪੋਸਟ
ਚੋਣਾਂ ਦੇ ਮਾਹੌਲ ਵਿੱਚ ਅਜਿਹਾ ਤਾਂ ਅਕਸਰ ਵੇਖਿਆ ਜਾਂਦਾ ਹੈ ਕਿ ਮੀਟਿੰਗਾਂ ਅਤੇ ਜਨਤਕ ਇਕੱਠ ਦੇ ਪ੍ਰੋਗਰਾਮ ਰੈਲੀ ਦਾ ਰੂਪ ਧਾਰਨ ਕਰ ਜਾਂਦੇ ਹਨ, ਪਰ ਅਜਿਹਾ ਕਦੇ ਕਦਾਈਂ ਹੀ ਹੁੰਦਾ ਹੈ ਕਿ ਇੱਕ ਜਨ ਸੰਪਰਕ ਮੁਹਿੰਮ ਅਤੇ ‘ਡੋਰ ਟੂ ਡੋਰ’ ਪ੍ਰਚਾਰ ਵੀ ਇੱਕ ਰੈਲੀ ਦਾ ਰੂਪ ਧਾਰਨ ਕਰ ਜਾਵੇ ਅਤੇ ਅਜਿਹਾ ਹੀ ਦਿ੍ਰਸ਼ ਅੰਮਿ੍ਰਤਸਰ ਦੇ ਹੁਸੈਨਪੁਰਾ ਵਿਖੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਲੋਕਾਂ ਨੂੰ ਮਿਲਣ ਦੀ ਮੁਹਿੰਮ ਮੌਕੇ ਨਜ਼ਰ ਆਇਆ।
ਲੋਕ ਸਭਾ ਹਲਕਾ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ, ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਅਤੇ ਸ਼੍ਰੀਲੰਕਾ ਵਿੱਚ ਸਾਬਕਾ ਹਾਈ ਕਮਿਸ਼ਨਰ ਵੱਲੋਂ ਸੇਵਾਵਾਂ ਨਿਭਾਅ ਚੁੱਕੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਲੋਕਪਿ੍ਰਅਤਾ ਦੇ ਮਾਮਲੇ ਵਿੱਚ ਅੰਮਿ੍ਰਤਸਰ ਦੇ ਲੋਕਾਂ ਦੇ ਮਨਾਂ ਵਿੱਚ ਖਾਸ ਥਾਂ ਬਣਾ ਰਹੇ ਹਨ। ਇਸ ਦਾ ਇੱਕ ਹੋਰ ਉੱਭਰਵਾਂ ਸੰਕੇਤ ਉਸ ਵੇਲੇ ਵਿਖਾਈ ਦਿੱਤਾ ਜਦੋਂ ਉਨ੍ਹਾਂ ਵੱਲੋਂ ਅੰਮਿ੍ਰਤਸਰ ਦੇ ਹੁਸੈਨਪੁਰਾ ਵਿਖੇ ਉੱਥੋਂ ਦੇ ਵਸਨੀਕਾਂ ਦੇ ਨਾਲ ਜ਼ਮੀਨੀ ਪੱਧਰ ’ਤੇ ਜਨ ਸੰਪਰਕ ਕੀਤਾ ਗਿਆ। ਹੁਸੈਨਪੁਰਾ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਉਨਾਂ ਗਲੀਆਂ-ਮੁਹੱਲਿਆਂ ਵਿੱਚ ਜਾ ਕੇ ਉਥੋਂ ਦੇ ਵਸਨੀਕਾਂ ਨਾਲ ਸੰਪਰਕ ਕੀਤਾ ਅਤੇ ਹੁਸੈਨਪੁਰਾ ਦੇ ਨਾਲ-ਨਾਲ ਸਮੁੱਚੇ ਅੰਮਿ੍ਰਤਸਰ ਦੇ ਇਲਾਕੇ ਸਬੰਧੀ ਆਪਣੀ ਸੋਚ ਅਤੇ ਭਵਿੱਖ ਦੀ ਨੀਤੀ ਸਾਂਝੀ ਕੀਤੀ। ਹੁਸੈਨਪੁਰਾ ਦੇ ਲੋਕਾਂ ਅੰਦਰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਆਮਦ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਵੇਖਿਆ ਗਿਆ ਅਤੇ ਉਨ੍ਹਾਂ ਵੱਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਸਵਾਗਤ ਕੀਤਾ ਗਿਆ।
ਹੁਸੈਨਪੁਰਾ ਦੇ ਰਹਿਣ ਵਾਲੇ ਲੋਕੀ ਆਪੋ ਆਪਣੇ ਘਰਾਂ ਵਿੱਚੋਂ ਬਾਹਰ ਆ ਕੇ ਉਨਾਂ ਨੂੰ ਮਿਲਦੇ ਹੋਏ ਨਜ਼ਰ ਆਏ ਅਤੇ ਮੌਜੂਦਾ ਸਿਆਸੀ ਨਿਜ਼ਾਮ ਵਿੱਚ ਸ. ਸੰਧੂ ਨੂੰ ਇੱਕ ਆਸ ਦੀ ਕਿਰਨ ਵਾਂਗ ਮਹਿਸੂਸ ਕਰਦੇ ਹੋਏ ਵੀ ਦਿਖਾਈ ਦਿੱਤੇ। ਲੋਕਾਂ ਦਾ ਜਿੰਨਾ ਉਤਸ਼ਾਹ ਅਤੇ ਇਕੱਠ ਉਨਾਂ ਦੀਆਂ ਰੈਲੀਆਂ ਵਿੱਚ ਅਕਸਰ ਵਿਖਾਈ ਦਿੰਦਾ ਹੈ, ਉਸੇ ਤਰ੍ਹਾਂ ਦਾ ਜੋਸ਼ ਅਤੇ ਲੋਕਾਂ ਦਾ ਹੁੰਗਾਰਾ ਹੁਸੈਨਪੁਰਾ ਦੀ ਇਸ ਜਨ ਸੰਪਰਕ ਮੁਹਿੰਮ ਵਿੱਚ ਵੀ ਵਿਖਾਈ ਦਿੱਤਾ। ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਵਿੱਚ ਹੁਣ ਤੱਕ ਇਹ ਚੀਜ਼ ਪ੍ਰਤੱਖ ਤੌਰ ’ਤੇ ਨਜ਼ਰ ਆ ਰਹੀ ਹੈ ਕਿ ਉਹ ਲਗਾਤਾਰ ਅੰਮਿ੍ਰਤਸਰ ਸ਼ਹਿਰ ਦੇ ਹਰੇਕ ਕੋਨੇ ਤੱਕ ਪਹੁੰਚ ਕਰ ਰਹੇ ਹਨ ਅਤੇ ਨਾਲ ਦੀ ਨਾਲ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਨੂੰ ਬਰਾਬਰ ਤਰਜੀਹ ਦਿੰਦੇ ਹੋਏ ਲੋਕਾਂ ਨੂੰ ਨੇੜਿਓਂ ਮਿਲ ਰਹੇ ਹਨ ਅਤੇ ਅੰਮਿ੍ਰਤਸਰ ਲੋਕ ਸਭਾ ਹਲਕੇ ਦੇ ਇੱਕ ਨਵੇਂ ਦੌਰ ਦਾ ਆਗਾਜ਼ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਹੁਸੈਨਪੁਰਾ ਵਿੱਚ ਝਲਕਿਆ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਪ੍ਰਤੀ ਲੋਕਾਂ ਦਾ ਭਰਪੂਰ ਉਤਸ਼ਾਹ

Published: