ਅੰਮਿ੍ਤਸਰ/ਪੰਜਾਬ ਪੋਸਟ
ਅੰਮਿ੍ਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਅੰਮਿ੍ਤਸਰ ਦੇ ਰਣਜੀਤ ਐਵਨਿਊ ਵਿਖੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਦੀ ਮੌਜੂਦਗੀ ਵਿੱਚ ਹੋਈ ਵਿਸ਼ਾਲ ਜਨ ਸਭਾ ਦੀ ਸਫਲਤਾ ਤੋਂ ਫੌਰਨ ਬਾਅਦ ਇਸ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਰਾਜਾਸਾਂਸੀ ਦੇ ਇਲਾਕੇ ਵਿੱਚ ਇੱਕ ਜਨਤਕ ਰੈਲੀ ਕੀਤੀ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਸਵੇਰ ਦੀ ਵਿਸ਼ਾਲ ‘ਫਤਿਹ ਰੈਲੀ’ ਦੀ ਸਮਾਪਤੀ ਤੋਂ ਬਾਅਦ ਸਿੱਧਾ ਜਨ ਸੰਪਰਕ ਦੀ ਮੁਹਿੰਮ ਉੱਤੇ ਨਿੱਕਲੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਸ ਦੌਰਾਨ ਰਾਜਾਸਾਂਸੀ ਇਲਾਕੇ ਦੇ ਵਪਾਰਕ, ਰਿਹਾਇਸ਼ੀ ਅਤੇ ਹਰੇਕ ਸਮਾਜਕ ਖੇਤਰ ਵਿੱਚ ਜਾ ਕੇ ਉੱਥੋਂ ਦੇ ਵਸਨੀਕਾਂ ਨਾਲ ਸਿੱਧੇ ਤੌਰ ’ਤੇ ਸੰਪਰਕ ਕੀਤਾ ਅਤੇ ਅੰਮਿ੍ਤਸਰ ਹਲਕੇ ਲਈ ਆਪਣੀ ਦੂਰ-ਅੰਦੇਸ਼ੀ ਸੋਚ ਨੂੰ ਉਨਾਂ ਦੇ ਰੂਬਰੂ ਕਰਵਾਇਆ।
ਇਸ ਸਮੁੱਚੀ ਰੈਲੀ ਅਤੇ ਜਨ ਸੰਪਰਕ ਮੁਹਿੰਮ ਵਿੱਚ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗਾਂ ਅਤੇ ਬੀਬੀਆਂ ਨੇ ਵੀ ਵੱਡੇ ਪੱਧਰ ਉੱਤੇ ਸ਼ਮੂਲੀਅਤ ਕੀਤੀ ਅਤੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਜਿੰਨਾ ਉਤਸ਼ਾਹ ਰਾਜਾਸਾਂਸੀ ਖੇਤਰ ਦੇ ਲੋਕਾਂ ਨੇ ਵੀ ਬਾਖੂਬੀ ਵਿਖਾਇਆ। ਇਸ ਦਰਮਿਆਨ ਰਾਜਾਸਾਂਸੀ ਖੇਤਰ ਦੇ ਹਰੇਕ ਸਮਾਜਿਕ ਵਰਗ ਨੇ ਕਹਿਰ ਵਰਾਉਂਦੀ ਗਰਮੀ ਵਿੱਚ ਵੀ ਸ. ਸੰਧੂ ਦਾ ਭਰਵਾਂ ਸਵਾਗਤ ਕੀਤਾ ਅਤੇ ਉਨਾਂ ਦੀ ਇਸ ਜਨ ਸੰਪਰਕ ਮੁਹਿੰਮ ਵਿੱਚ ਲੋਕੀਂ ਵੀ ਉਨਾਂ ਦੇ ਨਾਲ ਵੱਧ ਚੜ ਕੇ ਸ਼ਮੂਲੀਅਤ ਕਰਦੇ ਹੋਏ ਨਜ਼ਰ ਆਏ। ਇਸ ਜਨ ਸੰਪਰਕ ਮੁਹਿੰਮ ਦੌਰਾਨ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੰਮਿ੍ਤਸਰ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ, ਜਿਨਾਂ ਨੇ ਇਸ ਚੋਣ ਪ੍ਰਚਾਰ ਦੀ ਸਮੁੱਚੀ ਮੁਹਿੰਮ ਵਿੱਚ ਉਨਾਂ ਦਾ ਭਰਪੂਰ ਸਾਥ ਦਿੱਤਾ ਅਤੇ ਹਰੇਕ ਮੌਕੇ ’ਤੇ ਵੱਡੀ ਸ਼ਮੂਲੀਅਤ ਰਾਹੀਂ ਉਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦਿੱਤਾ।
‘ਫਤਹਿ ਰੈਲੀ’ਦੀ ਸਫਲਤਾ ਉਪਰੰਤ ਰਾਜਾਸਾਂਸੀ ਖੇਤਰ ਦੇ ਵਸਨੀਕਾਂ ਨੂੰ ਚੱਲ ਕੇ ਮਿਲਣ ਪਹੁੰਚੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ

Published: